ਏ ਜ਼ਮੀਨ ਜੱਟ ਨੇ

→ ✰ Dead . UnP ✰ ←

→ Pendu ✰ ←
Staff member
ਤੂੰ ਹਨੇਰੇ ਨੂੰ ਡਰਾ ਤਾਂ ਸਹੀ,
ਅੱਖਾਂ ਕੱਢ ਦਿਖਾ ਤਾਂ ਸਹੀ...

ਜੇ ਤਾਰਾ ਬਣਿਆਂ ਨਹੀਂ ਜਾਦਾਂ,
ਤੂੰ ਜੁਗਨੂੰ ਬਣਕੇ ਆ ਤਾਂ ਸਹੀ...

ਜੋ ਦਿਲ ਨੂੰ ਦਿਲ ਤੋਂ ਦੂਰ ਕਰਨ,
ਤੂੰ ਰਸਮਾਂ ਨੂੰ ਦਫਨਾ ਤਾਂ ਸਹੀ...

ਮੁਹੱਬਤ ਦੀ ਬਸ ਮਹਿਕ ਆਵੇ,
ਇਹ ਨਫਰਤਾਂ ਮਿਟਾ ਤਾਂ ਸਹੀ...

ਖਿਲ ਜਾਵਣ ਕਲੀਆਂ ਬਾਗਾਂ ਵਿੱਚ,
ਕੋਈ ਗੀਤ ਐਸਾ ਗਾ ਤਾਂ ਸਹੀ...

ਕਹਿ ਕਿਸਮਤ ਕਿਸਮਤ ਦੁਖੀ ਹੋਵੇ,
ਤੂੰ ਖੁਦ ਮੁਕੱਦਰ ਵਾਹ ਤਾਂ ਸਹੀ...

ਆਕੜ ਕਰਕੇ ਦੱਸ ਕੀ ਖੱਟਣਾ?
ਤੂੰ ਕੰਧ ਹਉਮੇਂ ਦੀ ਢਾਹ ਤਾਂ ਸਹੀ...

ਦਿਲ ਵਿੱਚ ਖਾਮੋਸ਼ੀ, ਬੁੱਲਾਂ ਤੇ ਹਾਸੇ,
ਤੂੰ ਪੀੜਾਂ ਮੇਰੇ ਵਾਂਗੂੰ ਖਾ ਤਾਂ ਸਹੀਂ...

ਨਹੀਂ ਤੇ ਹਾਸਾ ਬਣੇਗਾ ਦੁਨੀਆ ਦਾ,
ਤੂੰ ਇਹ ਹੰਝੂ ਹਾਲੇ ਛੁਪਾ ਤਾਂ ਸਹੀ...

ਮੁੜ੍ਹਕੇ ਨਾਲ ਸਿੰਝੀ ਏ ਜ਼ਮੀਨ ਜੱਟ ਨੇ,
ਤੂੰ ਟਿੱਬਿਆਂ ਵੱਲ ਨੂੰ ਜਾ ਤਾਂ ਸਹੀ...

ਤੂੰ ਹਨੇਰੇ ਨੂੰ ਡਰਾ ਤਾਂ ਸਹੀ,
ਸੰਧੂ ਅੱਖਾਂ ਕੱਢ ਦਿਖਾ ਤਾਂ ਸਹੀ...


ਜੁਗਰਾਜ ਸਿੰਘ
 

<~Man_Maan~>

DEATHBEAST
jmaa cira no words to say :wah :wah

ਦਿਲ ਵਿੱਚ ਖਾਮੋਸ਼ੀ, ਬੁੱਲਾਂ ਤੇ ਹਾਸੇ,
ਤੂੰ ਪੀੜਾਂ ਮੇਰੇ ਵਾਂਗੂੰ ਖਾ ਤਾਂ ਸਹੀਂ.. :ginni
 
Top