ਉੱਤਰਦਾ ਜਦੋਂ ਹਰਮੰਦਿਰ ਸਾਹਿਬ ਦੀਆਂ ਪੌੜੀਆਂ

ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ,
ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ,
ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ,
ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ,
ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ,
ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ,
ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ,
ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ,
ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ,
ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ,
ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ,
ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ,
ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ,
ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ,
ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ,
ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ,
ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ,
ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆਂ,
ਬਲਿਊ ਸਟਾਰ ਯਾਦ ਕਰ ਪੈਰੀਂ ਛਾਲੇ ਪੈਣ ਮੇਰੇ,
ਉੱਤਰਦਾ ਜਦੋਂ ਹਰਮੰਦਿਰ ਸਾਹਿਬ ਦੀਆਂ ਪੌੜੀਆਂ
 
Top