ਉੱਖੜਿਆ ਮੰਨ

ਕਿੱਦਾਂ ਸਮਝਾਵਾਂ ਦੱਸ ਯਾਰਾ ਇਸ ਉੱਖੜੇ ਮੰਨ ਨੂੰ ਮੈਂ,
ਕਰਦਾ ਓਹਿਓ ਜੋ ਵੇਹਂਦਾ ਰਹਿੰਦਾ ਦਿਲ ਇਹ ਬਾਹਰੀਂ
ਫਿਰ ਅੱਖੀਆਂ ਨੂੰ ਤਾਂ ਵੇਖ ਕੇ ਸ਼ਰਮ ਕੀ ਆਉਣੀ ਦੱਸ ਭਲਾਂ,
ਚੱਜ ਨਾਲ ਹਾਲੇ ਮੰਨ ਮੇਰੇ ਅੰਦਰੀਂ ਝਾਤ ਹੀ ਨਹੀਓਂ ਮਾਰੀ
ਦੱਸ ਭੇਡ-ਚਾਲੀ ਦਾ ਨੁੱਕਤਾ ਏਹਨੇਂ ਕਿਓਂ ਅਪਣਾਇਆ ਏ
ਪਤਾ ਹੈ ਡਿੱਗਣਾ ਫਿਰ ਵੀ ਵੱਸੇ ਵਿੱਚ ਝੂਠ-ਦੁਨੀਆਂ-ਨ੍ਜਾਰੀਂ
ਨਾ ਜਾਣੇ ਮਹੱਤਵ ਓਹ ਬਾਤਾਂ ਦਾ, ਸਾਈਆਂ ਜੋ ਕਹਿ ਛੱਡੀਆਂ
ਕਿ ਲੱਗਣ ਸਿਰੇ ਓਹਿਓ ਸਹਿਜੇ-ਭਾ ਜੋ ਚੱਲਣ ਗੱਡੀਆਂ
ਪਵੇ ਇਜ਼ੱਤ ਤੇ ਮਾਣੇ ਸੁੱਖ-ਲਹਿਰਾਂ ਕੁੱਲ੍ਹ ਸਮੇਤ ਹਮਾਇਤਾਂ ਦੇ
ਅੰਤ ਚੁੱਪੀ ਮਿਲ ਜਾਂਦੀ ਛੱਲਾਂ ਨੂੰ, ਵਖਾਉਣ ਜੋ ਹੋ-ਹੋ ਵੱਡੀਆਂ
ਕਰ ਇਲਮ-ਇਮਾਨ ਦੀ ਰਹਿਮਤ ਅਕਲ ਚੱਕਰੀ ਮਰੋੜ ਏਹਦੀ
ਨਾਂ ਤਰਸੇ ਖੁਦ ਤੇ, ਵਿੱਚ ਇਸ਼ਕ਼ ਤੇਰੇ ਨਚ ਜੋ ਰੜਕ ਲਵੇ ਅੱਡੀਆਂ

Gurjant Singh
 
"ਚੱਜ ਨਾਲ ਹਾਲੇ ਮੰਨ ਮੇਰੇ ਅੰਦਰੀਂ ਝਾਤ ਹੀ ਨਹੀਓਂ ਮਾਰੀ"
ਕਿਆ ਲਿਖਦਾ ਤੂੰ ਗੁਰਜੰਟ....ਕਮਾਲ ਹੈ ਤੇਰੀ ਸੋਚ...
ਤੂੰ ਲਿਖਦਾ ਵੀ ਉਹੀ ਹੈ..ਜੋ ਤੇਰਾ ਦਿਲ ਲਖਾਉਦਾ...ਦੁਬੰਗ ਹੈ ਤੇਰੀ ਸੋਚ...ਕਲਮ ਤੇਰੀ ਨੂੰ ਰੱਬ ਹੋਰ ਭਾਗ ਲਾਵੇ
 
"ਚੱਜ ਨਾਲ ਹਾਲੇ ਮੰਨ ਮੇਰੇ ਅੰਦਰੀਂ ਝਾਤ ਹੀ ਨਹੀਓਂ ਮਾਰੀ"
ਕਿਆ ਲਿਖਦਾ ਤੂੰ ਗੁਰਜੰਟ....ਕਮਾਲ ਹੈ ਤੇਰੀ ਸੋਚ...
ਤੂੰ ਲਿਖਦਾ ਵੀ ਉਹੀ ਹੈ..ਜੋ ਤੇਰਾ ਦਿਲ ਲਖਾਉਦਾ...ਦੁਬੰਗ ਹੈ ਤੇਰੀ ਸੋਚ...ਕਲਮ ਤੇਰੀ ਨੂੰ ਰੱਬ ਹੋਰ ਭਾਗ ਲਾਵੇ

Dhanvaad veer ji.......Sabh Kartar diaan hi mehraan ne
 
Top