ਉਹ ਵੇਲਾ

ਵਾਰ ਵਾਰ ਯਾਦ ਆਈ ਜਾਂਦਾ ਉਹ ਵੇਲਾ,
ਜਦੋਂ ਮੇਰੇ ਕੋਲੋਂ ਉਹ ਵੱਖ ਹੋਣ ਲੱਗੀ ਸੀ,
ਚਿਹਰੇ ਉੱਤੇ ਉਹਦੇ ਸੀ ਅਜੀਬ ਜਿਹੀ ਚਮਕ,
ਝੂਠਾ ਜਿਹਾ ਮੇਰੇ ਗਲ ਲੱਗ ਰੋਣ ਲੱਗੀ ਸੀ,
ਲੱਗਦਾ ਸੀ ਖੋਣ ਨਾਲੋਂ ਜਿਆਦਾ ਖੁਸ਼ੀ ਪਾਉਣ ਦੀ ਸੀ,
ਦਿਲ ਵਿੱਚ ਚਾਅ ਸੀ ਜਿੰਵੇਂ ਨਵੇਂ ਨਾਤੇ ਜੋੜੇ ਦੇ,
ਇਹਨਾ ਪਤਾ "ਬਖਸ਼ੀ" ਕੇ ਅੱਖਾਂ ਵਿੱਚ ਹੰਝੂ ਸੀਗੇ,
ਇਹ ਨਹੀ ਪਤਾ ਖੁਸ਼ੀ ਦੇ ਸੀ ਜਾਂ ਸੀ ਵਿਛੋੜੇ ਦੇ....
 
Top