ਉਹ ਵੀ ਪਛਤਾਇਆ ਤਾਂ ਹੋਵੇਗਾ

Sirat

New member
ਮੇਰੇ ਨਾਲੋਂ ਵਿਛੜ ਕੇ ਉਹ ਵੀ ਪਛਤਾਇਆ ਤਾਂ ਹੋਵੇਗਾ

ਮਿਲਕੇ ਮੁਦਤ ਤੱਕ ਨਾ ਵਿਛੜਨ ਦਾ ਵਾਅਦਾ ਯਾਦ ਆਇਆ ਤਾਂ ਹੋਵੇਗਾ

ਦਿਲ ਵਿੱਚ ਵਸ ਚੁੱਕੇ ਸੀ, ਇਸ ਤਰਾਂ ਖਿਆਲ ਮੇਰੇ ਨੇ ਉਸਨੂੰ ਸਤਾਇਆ ਤਾਂ ਹੋਵੇਗਾ

ਜੋ ਕਹਿੰਦਾ ਸੀ ਬਿਨ ਤੇਰੇ ਜੀਅ ਸਕਦਾ ਹਾਂ ਮੈਂ, ਦੋ ਕਦਮ ਤੁਰਕੇ ਪਛਤਾਇਆ ਤਾਂ ਹੋਵੇਗਾ

ਜਿਨਾ ਨੈਣਾਂ ਵਿਚ ਰਹਿੰਦੀ ਸੀ ਅਜੀਬ ਜਿਹੀ ਮਸਤੀ, ਅੱਜ ਉਹਨਾਂ ਨੈਣਾਂ ਵਿੱਚ ਹੰਝੂਆਂ ਦਾ ਹੜ ਆਇਆ ਤਾਂ ਹੋਵੇਗਾ
 
Top