UNP

ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ

Go Back   UNP > Poetry > Punjabi Poetry

UNP Register

 

 
Old 16-Oct-2010
Gurpreet Shayr of punjab
 
Post ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ

ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ...

ਰੰਗ ਜਿਓਂ ਛਾਈ ਪੂੰਨਿਆ ਦੀ ਚਾਨਣੀ ਵਿਹੜੇ,
ਸਰੂ ਕੱਦ,ਗੁੰਦਵਾਂ ਸ਼ਰੀਰ, ਚਿਹਰਾ ਹਰਵੇਲੇ ਖਿੜੇ,
ਜ਼ਿੰਦ ਨਿਭਾਉਣ ਦਾ ਝੂੱਠਾ ਲਾਰਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.....

ਸ਼ੋਂਕਣ ਉਹ ਸਜ ਸੰਵਰ ਕੇ ਰਹਿਣ ਦੀ,
ਨੱਕੀਂ ਕੋਕਾ, ਕੰਨੀ ਬੂੰਦੇ, ਪੈਰੀਂ ਝਾਂਜਰ ਪਾਉਣ ਦੀ,
ਨਿਸ਼ਾਨੀ ਦਿੱਤਾ ਛੱਲਾ ਵੀ ਜਾਂਦੀ ਹੱਥ ਫੜਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਦੱਸ ਦਿੰਦੀ, ਕੀ ਹੋਇਆ ਮੈਥੋਂ ਕਸੂਰ,
ਯਾ ਕਿਸ ਪੱਖੋਂ ਸੀ ਉਹ ਮਜ਼ਬੂਰ,
ਕਿਓਂ ਪਾਕ ਮੁਹਬੱਤ ਮੇਰੀ ਠੁਕਰਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....

ਯਾਦਾਂ ਵਿੱਚ ਵਿਚਰਣ ਹੋਈਆਂ ਓ ਮੂਲਾਕਾਤਾਂ,
ਚੋਰੀ ਚੋਰੀ ਪਾਈਆਂ ਪਿਆਰ ਦੀਆਂ ਬਾਤਾਂ,
ਐਵੇਂ ਰੋਗ ਉਮਰਾਂ ਦਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ

 
Old 16-Oct-2010
charanpreetsingh1984
 
Re: ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ

nice aa ....

Post New Thread  Reply

« ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ | ਭੁੱਲਣਾ ਨਹੀਂ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ »
X
Quick Register
User Name:
Email:
Human Verification


UNP