UNP

ਉਸਦੀਆਂ ਅੱਖਾਂ

Go Back   UNP > Poetry > Punjabi Poetry

UNP Register

 

 
Old 03-Jul-2013
userid97899
 
Thumbs up ਉਸਦੀਆਂ ਅੱਖਾਂ

ਝੀਲ ਵਰਗੀਆਂ ਡੂੰਘੀਆਂ ਉਸਦੀਆਂ ਅੱਖਾਂ।
ਪਿਆਰ ਨਾਲ ਛਲਕਦੀਆਂ ਉਸਦੀਆਂ ਅੱਖਾਂ।

ਜਿੰਨਾਂ ਦੇ ਵਿੱਚ ਆਲਮ ਸਮਾ ਜਾਏ
ਉਮੰਗਾਂ ਨਾਲ ਰੜਕਦੀਆਂ ਉਸਦੀਆਂ ਅੱਖਾਂ।

ਪਿਆਰ ਦੇ ਨਸ਼ੇ ਵਿੱਚ ਨਸ਼ਿਆਈਆਂ ਜਾਪਣ
ਧੂਣੀ ਨਾਲੋਂ ਨਿੱਘੀਆਂ ਉਸਦੀਆਂ ਅੱਖਾਂ।

ਰੂਹਾਂ ਦੇ ਹਨੇਰੇ ਦੂਰ ਹੋ ਜਾਵਣ
ਬਿਜਲੀ ਬਣਕੇ ਚਮਕਦੀਆਂ ਉਸਦੀਆਂ ਅੱਖਾਂ।

ਪਲਕਾਂ ਝਪਕਣ ਨਾਲ ਛਿਪ ਜਾਣ ਸੂਰਜ
ਦਿਲ ਵਾਂਗ ਧੜਕਦੀਆਂ ਉਸਦੀਆਂ ਅੱਖਾਂ।

ਜ਼ਿੰਦਗੀ ਦੇ ਕੋਲ ਬਚਿਆ ਹੋਰ ਕੁਝ ਨਹੀਂ
ਮੇਰੇ ਸਾਹਾਂ ਵਿੱਚ ਵਿਚਰਦੀਆਂ ਉਸਦੀਆਂ ਅੱਖਾਂ।

Writer Unkown

 
Old 04-Jul-2013
karan.virk49
 
Re: ਉਸਦੀਆਂ ਅੱਖਾਂ

khoobsurat...

 
Old 08-Jul-2013
#Bullet84
 
Re: ਉਸਦੀਆਂ ਅੱਖਾਂ


Post New Thread  Reply

« ਖੁਸ਼ ਰੱਖੇ ਰੱਬ ਸਾਡੀ "ਸੋਹਣੀ ਸਰਕਾਰ" ਨੂੰ | ਸੌਚਣਾ »
X
Quick Register
User Name:
Email:
Human Verification


UNP