UNP

ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

Go Back   UNP > Poetry > Punjabi Poetry

UNP Register

Old 09-Feb-2015
karan.virk49
 
Post ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਮੈਂ ਲਿਆ ਲੋਨ ਤੇ ਐਸ਼ਰ ਸੀ
ਫਿਰ ਪਾਇਆ ਬੈਂਕ ਪਰੈਸ਼ਰ ਸੀ
ਮੈਨੂ ਵੇਚਣਾ ਪਿਆ ਥਰੈਸ਼ਰ ਸੀ ਓਹਦੀ ਕਿਸ਼ਤਾਂ ਤਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਪਹਿਲਾਂ ਗਹਿਣੇ ਰੱਖੇ ਗਹਿਣੇ ਸੀ
ਓਹ ਵੀ ਤਾਂ ਰੱਖਣੇ ਈ ਪੈਣੇ ਸੀ
ਕੁਜ ਖਾਦ ਦੇ ਕੱਟੇ ਲੈਣੇ ਸੀ ਮੈਂ ਖੇਤ ਖਿਲਾਰਨ ਣੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਇਆ ਸਿਰ ਤੇ ਕਰਜ਼ਾ ਬਾਹਲਾ
ਅੱਖਾਂ ਕੱਡਦਾ ਰਹਿੰਦਾ ਲਾਲਾ
ਬੈਂਕ ਮਨੇਜਰ ਰਹਿੰਦੈ ਕਾਹਲ਼ਾ ਮੈਨੂ ਧੱਕੇ ਮਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਗੇ ਹੋਰ ਹਾਲਾਤ ਭਿਆਨਕ
ਸੋਕਾ ਪੈ ਗਿਆ ਫੇਰ ਅਚਾਨਕ
ਕਿਦਰੋਂ ਆਜੇ ਬਾਬਾ ਨਾਨਕ ਮੇਰੀ ਮੱਜੀਆਂ ਚਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋ ਗਿਆ ਰੋਟੀ ਟੁੱਕਰ ਔਖਾ
ਦੇ ਗਈ ਹਾੜ੍ਹੀ ਵੀ ਫਿਰ ਧੋਖਾ
ਰੋਂਦਾ ਪੱਠਿਆਂ ਬਾਜੋਂ ਟੋਕਾ ਕੋਈ ਲੱਬੋ ਕਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਰਹਿਗੇ ਹੱਥ ਵਿੱਚ ਕੱਮ ਨਾ ਧੰਦੇ
ਅੱਕ ਕੇ ਦੁੱਖ ਤੋਂ ਲੌਂਦੇ ਫੰਦੇ
ਦੱਸ ਉਂਜ ਜੈਲਦਾਰ ਕਿਸ ਬੰਦੇ ਦਾ ਦਿਲ ਕਰਦੈ ਹਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ ......

Zaildar Pargat Singh

Old 19-Feb-2015
Sukhmeet_Kaur
 
Re: ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

Bhut khoob likhya

Old 1 Week Ago
Tejjot
 
Re: ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

niceee

Post New Thread  Reply

« Karam Karda Nai Bandeya | ਚੁੱਪ ਦੁੱਖਾਂ ਦੀ ਦਾਸਤਾਨ »
X
Quick Register
User Name:
Email:
Human Verification

UNP