ਉਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ

gurpreetpunjabishayar

dil apna punabi
ਮੇਰੀ ਜੁਬਾਨ ਨਾ ਜਦੋਂ ਮੇਰੇ ਦਿੱਲ ਦੀ ਗੱਲ ਕਹਿ ਸਕੇ
ਭਾਵਨਾਵਾਂ ਦਾ ਸਮੁਨ੍ਦਰ ਨਾ ਜਦੋਂ ਸ਼ਾਂਤ ਰਹਿ ਸਕੇ
ਜ਼ਿਨਦਗੀ ਜਦੋਂ ਵੀ ਮੇਰੇ ਦਿੱਲ ਦੇ ਵਰ੍ਕੇ ਫ਼ੋਲਦੀ ਹੈ
ਉਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ

ਮਂਜਿਲ ਵਲ ਜਾਂਦਿਆਂ ਜਦੋਂ ਕੋਈ ਰੁਕਾਵਟ ਆ ਜਾਵੇ
ਨਾ ਦਿਸਦਾ ਕੁਝ ਵੀ ਹਰ ਪਾੱਸੇ ਹਨੇਰਾ ਛਾ ਜਾਵੇ
ਹਨੇਰਾ ਦੂਰ ਕਰ ਜ਼ਿਨਦਗੀ ਜਦੋਂ ਨਵਾ ਰਾਹ ਖੋਲਦੀ ਹੈ
ਉਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ

ਆ ਜਾਂਦੇ ਦਿੱਲ ਵਿੱਚ ਕਦੇ ਝੂਠੇ ਮਾਨ ਯਾਰੋ
ਭੂੱਲ ਜਾਂਦੇ ਦੁੱਜਿਆਂ ਦੇ ਕਿੱਤੇ ਅਹਿਸਾਨ ਯਾਰੋ
ਮਾਰ ਠੋਕਰ ਜ਼ਿਨਦਗੀ ਜਦੋਂ ਕੱਖਾਂ ਵਿੱਚ ਰੋਲਦੀ ਹੈ
ਉਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ

ਬਨ ਜਾਂਦੀ ਹੈ ਦੁਖਾਂ ਦੀ ਇੱਕ ਬੋਲਦੀ ਤਸਵੀਰ
ਬੱਸ ਜਾਂਦਾ ਦਿੱਲ ਵਿੱਚ ਮੇਰਾ ਰੱਬ ਮੇਰਾ ਪੀਰ
ਸੁੱਖ ਦੁੱਖ ਨੂ ਜ਼ਿਨਦਗੀ ਜਦੋਂ ਇਕੋ ਤਕੜੀ ਵਿੱਚ ਤੋਲਦੀ ਹੈ
ਉਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ

ਗੁਜਰੇ ਪਲਾਂ ਦੀ ਜਦੋਂ ਯਾਦਾਂ ਚੇਤੇ ਆਂਉਦੀਆਂ
ਹਾੱਸੇ ਜਾਂਦੇ ਨੇ ਗਵਾਚ ਫਿਰ ਅਖਾਂ ਨੀਰ ਵਗਾਂਉਦੀਆਂ
ਜਿਂਦ "ਗੁਰਪ੍ਰੀਤ" ਦੀ ਜਦੋਂ ਸੂਲੀ ਉੱਤੇ ਡੋਲਦੀ ਹੈ
ਊਦੋਂ ਮੇਰੀ ਜੁਬਾਨ ਨਹੀ ਮੇਰੀ ਕਲਮ ਬੋਲਦੀ ਹੈ
 
Top