ਉਦਾਸੀ ਦੇ ਬੱਦਲ

Arun Bhardwaj

-->> Rule-Breaker <<--
ਉਦਾਸੀ ਦੇ ਬੱਦਲ ਮੰਡਰਾਉਂਦੇ ਨੇ ਦਿਲਦੇ ਮੈਦਾਨ ਤੇ
ਮੁਸ਼ਕਿਲਾਂ ਦੇ ਕਾਫ਼ਿਲੇ ਆਏ ,ਕੱਲੀ ਕਹਿਰੀ ਜਾਨ ਤੇ

ਬੰਦਾ ਸਾਰੀ ਜਿੰਦਗੀ ਖੁਸ਼ੀਆਂ ਲੱਭਦਾ ਮਰ ਜਾਂਦਾ ਏ
ਮੁਰਦੇ ਜਸ਼ਨ ਮਨਾਉਂਦੇ ਆਕੇ ਹੁਣ ਤਾਹੀਂ ਸ਼ਮਸ਼ਾਨ ਤੇ

ਕਿਸੇ ਦੀ ਜਿੰਦਗੀ ਨੂੰ ਡਾਲਰ ਵੀ ਸੰਤੁਸ਼ਟ ਨੀ ਕਰਦੇ
ਪਰ ਕਈਆਂ ਦੀ ਸਾਰੀ ਉਮਰ ਨਿਕਲ ਜਾਂਦੀ ਭਾਨ ਤੇ

ਸਾਡੇ ਤਾ ਹਾਸੇ ਪਾਣੀ ਦੇ ਬੁਲਬੁਲਿਆਂ ਵਰਗੇ ਹੁੰਦੇ ਨੇ
ਦਿਲ ਸੜਦੇ ਬਹੁਤ ਤਾਹਵੀ ,ਸਾਡੀ ਇਕ ਮੁਸਕਾਨ ਤੇ

ਸਾਰੇ ਖੱਟਦੇ ਪਿਆਰ ,ਤੋਹਫ਼ੇ,ਦੋਲਤ,ਸ਼ੋਹਰਤ,ਇੱਜਤ,
ਲਾਲੀ ਨੇ ਠੋਕਰਾਂ,ਬੇਵਸੀਆਂ,ਪਛਤਾਵੇ ਖੱਟੇ ਜਹਾਨ ਤੇ

written by ... ਲਾਲੀ ਅੱਪਰਾ
 
Top