ਉਡੀਕ

ਫਰੋਲੀਏ ਇਤਿਹਾਸ ਤੇ ਦਿਸਣਗੇ, ਹੀਰੇ ਕੌਮ ਦੇ ਸੂਲੀ ਟੰਗੇ
ਚੋਰ ਚਤਰ ਚਲਾਕ ਤਾ ਫਿਰਨ, ਅੱਜ ਵੀ ਲਹਿਰਾਉਂਦੇ ਝੰਡੇ
ਉੱਠੋ ਵੀਰ ਜਵਾਨੋਂ ਸਿੱਖੋ, ਮੁੜ੍ਹ ਫਿਰ ਕੌਮ ਦੀ ਭਾਜੀ ਲਾਹੀਏ
ਊਧਮ ਸਰਾਭੇ ਨਾਲੇ ਭਗਤ ਦੇ ਵਾਂਗੂ, ਸੁੱਤੀ ਸ਼ਾਨ ਜਗਾਈਏ
ਨਾਮ ਸੀ ਓਹਦਾ ਜਰਨੈਲ, ਤੇ ਕੰਮ ਜਰਨੈਲਾਂ ਵਾਲੇ ਕਰਗਿਆ
ਜੂਹ ਪਖੰਡੀਆਂ ਦੀ ਓਹਨੇ ਸਾੜ ਸੁੱਟੀ ਪੈਰ ਜਿੱਥੇ-ਜਿੱਥੇ ਧਰਗਿਆ
ਖੇਤੀ-ਬਾੜੀ ਨੂੰ ਭਈਆ ਰੱਖਿਆ, ਤੇ ਜੁਮਾਂ ਕੌਮ ਦਾ ਕਿਸਤੇ ਲਾਓਂਗੇ
ਵੇ ਗੁਰਜੰਟ ਹਜੇ ਹੋਰ ਕਿੰਨਾ ਚਿਰ, ਭਿੰਡਰਾਵਾਲੇ ਨੂੰ ਉਡੀਕੀ ਜਾਓਂਗੇ
 
Top