UNP

ਉਂਝ ਤਾਂ ਬੜਾ ਉਦਾਸ ਹਾਂ ਮੈਂ

Go Back   UNP > Poetry > Punjabi Poetry

UNP Register

 

 
Old 07-Sep-2010
RaviSandhu
 
Arrow ਉਂਝ ਤਾਂ ਬੜਾ ਉਦਾਸ ਹਾਂ ਮੈਂ

ਉਂਝ ਤਾਂ ਬੜਾ ਉਦਾਸ ਹਾਂ ਮੈਂ
ਇੱਕ ਜਿਉਂਦੀ ਜਾਗਦੀ ਲਾਸ਼ ਹਾਂ ਮੈਂ
ਕਿਸੇ ਮਾਰੂਥਲ ਦੀ ਪਿਆਸ ਹਾਂ ਮੈਂ
ਹਰ ਪਾਸਿਓਂ ਹੋਇਆ ਬੇ-ਆਸ ਹਾਂ ਮੈਂ
ਵੇਖਣੇ ਨੂੰ ਬੜਾ ਹੀ ਖੁਸ਼ ਲਗਦਾ ਹਾਂ
ਤੇ ਲੋਕਾਂ ਨੂੰ ਵੀ ਬਹੁਤ ਹਸਾਉਂਦਾ ਹਾਂ
ਇਹ ਹੁਣ ਮੈਨੂੰ ਪਤੈ ਜਾਂ ਮੇਰੇ ਮਾਲਿਕ ਨੂੰ
ਮੈਂ ਕਿਸ ਗੱਲ ਕਰਕੇ ਜਿਉਂਦਾ ਹਾਂ
ਉਂਝ ਤਾਂ ਬੜਾ ਉਦਾਸ ਹਾਂ ਮੈਂ |

ਕਿੰਨੇ ਹੰਝੂ ਨੈਣੀਂ ਭਰਨੇਂ ਨੇ
ਸੌ ਘਾਟੇ ਵਾਧੇ ਜ਼ਰਨੇਂ ਨੇਂ
ਜੋ ਵੀ ਵੇਖੇ ਸੁਪਨੇਂ ਘਰਦਿਆਂ ਨੇਂ
ਹਰ ਹੀਲੇ ਪੂਰੇ ਕਰਨੇਂ ਨੇਂ
ਉਂਝ ਰਿਹਾ ਨਾਂ ਮੇਰੇ ਚ੍ ਫ਼ੱਕਾ ਵੀ
ਪਰ ਫ਼ਿਰ ਵੀ ਨਾ ਘਬਰਾਉਂਦਾ ਹਾਂ
ਇਹ ਹੁਣ ਮੈਨੂੰ.........!

ਇੱਕ ਤਾਂ ਪਹਿਲੀਂ ਬੜਾ ਪਿਆਰ ਰਿਹਾ
ਹਾਂ ਦੋ-ਤਿੰਨ ਸਾਲ ਤਾਂ ਲਗਾਤਾਰ ਰਿਹਾ
ਜੰਮਣੇ ਤੋਂ ਲੈ ਕੇ ਹੁਣ ਤਾਈਂ
ਕੋਈ ਨਾਂ ਕੋਈ ਦਿਲ ਤੇ ਭਾਰ ਰਿਹਾ
ਫ਼ਿਕਰ ਅਜੇ ਵੀ ਕਈ ਗੱਲਾਂ ਦਾ
ਮੈਂ ਲੈ ਕੇ ਰਾਤ ਨੂੰ ਸੌਂਦਾ ਹਾਂ
ਇਹ ਹੁਣ ਮੈਨੂੰ.........!

ਬੜਾ ਖ਼ੁਦ ਨੂੰ ਕਹਾਂ ਕੇ ਅੱਕਣਾਂ ਨਹੀਂ
ਜ਼ਿੰਦਗੀ ਦੇ ਰਾਹ ਵਿੱਚ ਥੱਕਣਾਂ ਨਹੀਂ
ਨਿੱਤ ਅਰਦਾਸ ਕਰਾਂ ਉਸ ਰੱਬ ਅੱਗੇ
ਪਰ ਜੋ ਚਾਹਿਆ ਮਿਲ ਸਕਣਾ ਨਹੀਂ
ਜੀਹਨੂੰ ਕਦੇ ਨਾਂ ਕੋਈ ਭਰਨ ਆਇਆ
ਮੈਂ ਉਸ ਵਿਆਹ ਦਾ ਨਿਉਂਦਾ ਹਾਂ
ਇਹ ਹੁਣ ਮੈਨੂੰ.........!

ਮਾੜਾ ਵਕਤ ਆਇਆ ਏ " ਸਮਰਜੀਤ " ਉੱਤੇ
ਨਾਲੇ ਮੇਰੇ ਲਿਖੇ ਹਰ ਗੀਤ ਉੱਤੇ
ਮੈਂ ਇਸ ਨੂੰ ਖੁਦਾ ਦੀ ਮੌਜ ਮੰਨਾਂ
ਜਾਂ ਸਭ ਛੱਡਦਾਂ ਜੱਗ ਦੀ ਰੀਤ ਉੱਤੇ
ਸੈਣੀਆਂ ਵਾਲਿਆ ਹਰ ਇੱਕ ਅੱਗੇ
ਹੁਣ ਇਹੀ ਸਵਾਲ ਦੁਹਰਾਉਂਦਾ ਹਾਂ
ਇਹ ਹੁਣ ਮੈਨੂੰ.........!

 
Old 07-Sep-2010
jaswindersinghbaidwan
 
Re: ਉਂਝ ਤਾਂ ਬੜਾ ਉਦਾਸ ਹਾਂ ਮੈਂ

bahut khoob

Post New Thread  Reply

« ਉਂਗਲੀਆਂ ਟੁੱਟ ਗਈਆਂ | ਕਦਮ ਅਪਣੇ ਹੀ ਯਾਰ ਦੇ ਦਗਾ ਦੇ ਗਏ »
X
Quick Register
User Name:
Email:
Human Verification


UNP