ਇੱਸ਼ਕ ਤੇਰੇ ਦੇ ਰੋਜੇ

ਇੱਸ਼ਕ ਤੇਰੇ ਦੇ ਰੋਜੇ ਰੱਖ ਲਏ ਵੇ ਸੱਜਣਾ
ਦਿਲ ਦਰਗਾਹ ਦਾ ਤੂੰ ਤਾਂ ਪੀਰ ਵੇ
ਇੱਸਕ ਜੇ ਪਾਇਆ ਫਿਰ ਤੇਰ ਨਿਭਾਵੀ
ਕਿੱਤੇ ਦੇ ਨਾ ਜਾਵੀ ਉੱਮਰਾਂ ਦੀ ਪੀੜ ਵੇ

ਤੇਰੀਆਂ ਨਮਾਜਾਂ ਮੈਂ ਪੰਜੇ ਰੋਜ ਪੜਦੀ
ਇੱਸ਼ਕ ਤਸੀਹੇ ਦਿਨ ਰਾਤ ਮੈਂ ਤਾਂ ਜਰਦੀ
ਜਿੰਦ ਮੇਰੀ ਹੋ ਗਈ ਹੁਣ ਕਖਾਂ ਤੋ ਵੀ ਹੋਲੀ
ਤੂੰ ਹੀ ਪਿਆਰ ਮੇਰਾ ਤੂੰ ਦਿਲਗੀਰ ਵੇ

ਖਿੜੇ ਗੁਲਾਬ ਵਾਗੂੰ ਤੇਰੀ ਖੁਸ਼ਬੋਅ ਵੇ
ਪੁੰਨੀਆ ਦੇ ਚੰਨ ਵਾਗੂੰ ਮੀਠੀ ਤੇਰੀ ਲੋਅ ਵੇ
ਦੁਨੀਆ ਦੇ ਰੰਗਾ ਨੂੰ ਦਸ ਕੀ ਮੈਂ ਵੇਖਾਂ
ਤਰੀ ਅੱਖੀਆਂ ਚ ਵਸੀ ਤਸਵੀਰ ਵੇ

ਰੱਬ ਵਾਗੂੰ ਤੇਨੂੰ ਹਰ ਵੇਲੇ ਮੈਂ ਧਿਆਵਾ
ਮੰਨਣੀ ਨਾ ਹਾਰ ਮੇਰੇ ਦਿਲ ਦੀਆਂ ਚਾਵਾਂ
ਇੱਕ ਵਾਰੀ ਸਾਨੂੰ ਝਲਕ ਦਿਖਾਦੇ
ਸਾਡੇ ਹੋਕਿਆਂ ਦੀ ਅੱਜ ਤਾਂ ਅਖੀਰ ਵੇ

ਹੋ ਜਾਵਾਂ ਨਾ ਸੂਦੈਣ ਕੀਤੇ ਅੋਸੀਆਂ ਮੈਂ ਪਾਕੇ
ਲੇ ਜਾ ਹੀਰ ਆਪਣੀ ਨੂੰ ਡੋਲੀ ਚ ਬਿਠਾ ਕੇ
ਤੇਰੀਆਂ ਵਿਛੋੜਿਆਂ ਦੇ ਨਾਲੋ ਮੋਤ ਚੰਗੀ
ਖੀਚੀ ਅੋਸੀਆ ਦੀ ਆਖਰੀ ਲਕੀਰ ਵੇ

ਰਵੀ ਹਰ ਵੇਲੇ ਤੇਰਾ ਰਾਹ ਰਵਾਂ ਤਕਦੀ
ਤੇਰੇ ਦਿੱਤੇ ਖ਼ਤ ਨਾ ਮੈਂ ਪ ਥੱਕਦੀ
ਤੇਰੇ ਵਾਜੋਂ ਕਿਸੇ ਹੋਰ ਦੀ ਨਹੀਂ ਹੋਣਾ
ਤੈਨੂੰ ਮੰਨ ਲਿਆ ਅਸੀਂ ਤਕਦੀਰ ਵੇ



ਇੱਸਕ ਜੇ ਪਾਇਆ ਫਿਰ ਤੇਰ ਨਿਭਾਵੀ
ਕਿੱਤੇ ਦੇ ਨਾ ਜਾਵੀ ਉੱਮਰਾਂ ਦੀ ਪੀੜ ਵੇ
 

Naughty_always

~ Internal Happiness ~
hayee oo rabbaaa:x....chak te fatte once again:clap:x

ravi 22 att likhi aa :wor:salut

ਤੇਰੀਆਂ ਨਮਾਜਾਂ ਮੈਂ ਪੰਜੇ ਰੋਜ ਪੜਦੀ
ਇੱਸ਼ਕ ਤਸੀਹੇ ਦਿਨ ਰਾਤ ਮੈਂ ਤਾਂ ਜਰਦੀ
ਜਿੰਦ ਮੇਰੀ ਹੋ ਗਈ ਹੁਣ ਕਖਾਂ ਤੋ ਵੀ ਹੋਲੀ
ਤੂੰ ਹੀ ਪਿਆਰ ਮੇਰਾ ਤੂੰ ਦਿਲਗੀਰ ਵੇ

ਖਿੜੇ ਗੁਲਾਬ ਵਾਗੂੰ ਤੇਰੀ ਖੁਸ਼ਬੋਅ ਵੇ
ਪੁੰਨੀਆ ਦੇ ਚੰਨ ਵਾਗੂੰ ਮੀਠੀ ਤੇਰੀ ਲੋਅ ਵੇ
ਦੁਨੀਆ ਦੇ ਰੰਗਾ ਨੂੰ ਦਸ ਕੀ ਮੈਂ ਵੇਖਾਂ
ਤਰੀ ਅੱਖੀਆਂ ਚ ਵਸੀ ਤਸਵੀਰ ਵੇ:x:x:x:x:x:x
 

MAVERICK

Member
bahut sohne 22...
par punjabi likhan kujh galtiyan ne...par chalo poori kavita de samne o kujh v nahi ne...keep it up.
 
bahut sohne 22...
Par punjabi likhan kujh galtiyan ne...par chalo poori kavita de samne o kujh v nahi ne...keep it up.

ਭਰਾ ਜੀ ਕੋਸ਼ਿਸ਼ ਕਰਦੇ ਆ ਵਧ ਤੋਂ ਵਧ ਪੰਜਾਬੀ ਚ ਲਿਖਣ ਦਾ
ਬਾਕੀ ਅਖਰ ਵਾਧਾ ਘਾਟਾ ਭੁਲ ਚੂਕ ਮਾਫ
 
bot badiya hai ji... but ek draw back hai mennu punjabi khat hi padhani ondi hai...but may only by this way i could denelp the habbit of reading punjabi

baki poetry bot badiya hai koe shak nahi
 
Top