ਇੱਕੋ ਰੱਬ

Saini Sa'aB

K00l$@!n!
ਇੱਕੋ ਰੱਬ ਨੇ ਇੱਕੋ ਸੰਸਾਰ ਬੱਧਾ
ਇੱਕੋ ਕੁਦਰਤ ਚ’ ਉਹ ਤਾਂ ਸਮਾਅ ਰਿਹਾ ਏ ।
ਇੱਕੋ ਗਿਆਨ ਹੀ ਇੱਕੋ ਹੀ ਗੁਰੂ ਬਣਕੇ
ਸਾਰੇ ਜਗਤ ਨੂੰ ਅੱਜ ਰੁਸ਼ਨਾਅ ਰਿਹਾ ਏ ।
ਇੱਕੋ ਨਿਯਮ ਦੇ ਰੂਪ ਵਿੱਚ ਸਰਬਸਾਂਝਾ
ਇੱਕੋ ਧਰਮ ਉਸ ਦਿੱਤਾ ਸੰਸਾਰ ਤਾਂਈਂ,
ਇੱਕੋ ਪੰਥ ਲਈ ਇੱਕੋ ਗ੍ਰੰਥ ਹੋਕੇ
ਇੱਕੋ ਤਖਤ ਤੋਂ ਗੱਲ ਸਮਝਾ ਰਿਹਾ ਏ ।


ਡਾ ਗੁਰਮੀਤ ਸਿੰਘ ਬਰਸਾਲ —​
 
Top