ਇੱਕ ਹੋਰ 'ਸ਼ਿਵ' ਨਾ ਬਣਾ ਦੇਵੀ

ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ,
ਕਦੇ ਸੋਚਿਆਂ ਨਈ.......
ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ।
ਇਸ ਭੀੜ-ਭਰੀ ਦੁਨੀਆਂ 'ਚ ਨਾ-ਚੀਜ਼ ਹਾਂ ਮੈਂ,
ਜ਼ਦ ਨਾਮ ਹੀ ਨਈ ਫਿਰ ਬਦਨਾਮ ਕੀ ਹਉ।
ਜਿੱਥੇ ਧੋਖੇਬਾਜ਼ ਚਿਹਰੇ ਸਿਰਫ਼ ਵਿਕਦੇ ਹੋਣ,
ਉੱਥੇ ਵਫਾਵਾ ਵਾਲਿਆ ਦਾ ਮੁੱਲ ਕੀ ਹਉ।
ਹਰਫ਼ਾ ਨਾਲ ਜੇ ਦਿਲ ਦਿਆਂ ਗੱਲਾਂ ਬਿਆਨ ਹੁੰਦੀਆ,
ਰੱਬ ਜਾਣੇ ਫ਼ਿਰ ਇਸ਼ਕੇ ਦਾ ਪੈਗਾਮ ਕੀ ਹਉ।
ਤੇਰੀ ਦਿੱਤੀ ਕਿਸੇ ਸਜ਼ਾ ਤੋ ਮੈਂ ਮੁੱਕਰਦਾ ਨਈ,
ਬਸ ਇਹੀ ਵੇਖਣਾ ਤੇਰਾ ਲਾਇਆ ਇਲਜ਼ਾਮ ਕੀ ਹਉ।
ਅੱਜ਼ ਜ਼ਿਉਦੀ ਲਾਸ਼ ਕੱਲ ਭੱਟਕੇ ਗੀ ਰੂਹ ਮੇਰੀ,
ਮੈਨੂੰ ਮਰੇ ਨੂੰ ਵੀ ਅਰਾਮ ਖੌਰੇ ਹਉ।
ਨਹੀ ਜਾਣਦੀ ਕਿਹ ਕੇ ਇੱਕ ਹੋਰ 'ਸ਼ਿਵ' ਨਾ ਬਣਾ ਦੇਵੀ, "ਅੰਮਿ੍ਤ" ਨੂੰ ਪਹਿਚਾਣ ਦੀ ਫਿਰ ਅਬਾਮ ਹੀ ਹਉ।
 
Top