ਇੱਕ ਸ਼ਾਮ ਹੋਰ ਬੀਤ ਗਈ ।।

Saini Sa'aB

K00l$@!n!
ਕੁਝ ਖਿਆਲਾਂ ਨੇ ਆਣ ਘੇਰਿਆ ਸੀ,
ਕੁਝ ਆਪਣੀ ਪੀੜੀ ਥੱਲੇ ਸੋਟਾ ਫੇਰਿਆ ਸੀ,
ਕੁਝ ਮੌਸਮ ਨਾਲ ਗੱਲਾਂ ਕਰਦਾ ਰਿਹਾ,
ਕੁਝ ਸਮਾਜ ਨੂੰ ਬਦਲਣ ਲਈ ਸਕੀਮਾਂ ਘੜਦਾ ਰਿਹਾ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

ਔਲਾਦ ਜਿਨਾਂ ਨੂੰ ਸਾਂਭਦੀ ਨੀ, ਓਹਨਾਂ ਬਜੁਰਗਾਂ ਬਾਰੇ ਸੋਚਿਆ ਮੈਂ,
ਆਪਣੇ ਆਪ ਨੂੰ ਕਾਮਯਾਬ ਬਣਾਉਣ ਲਈ, ਓਹਨਾਂ ਨੂੰ ਕਿਨਾਂ ਨੋਚਿਆ ਮੈਂ,
ਐਨਕ ਸੋਟੀ ਵਡੇਰੀ ਉਮਰੇ, ਓਹਨਾਂ ਦੀ ਡੰਗੋਰੀ ਬਣਨਾ ਕਿਉਂ ਨੀ ਲੋਚਿਆ ਮੈਂ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

ਖਿਆਲਾਂ ਭਰੀ ਉਡਾਰੀ ਪਿੰਡ ਨੂੰ, ਜਿੱਥੇ ਬਚਪਨ ਮੇਰਾ ਵੱਸਦਾ ਏ,
ਡੁੱਬੀ ਕਿਰਸਾਨੀ, ਕੁਮਲਾਏ ਬਜੁਰਗ, ਖਾਲੀ ਤਿ੍ੰਝਣ ਦੇਖ ਮਨ ਰੋ-ਰੋ ਹੱਸਦਾ ਏ,
ਅਪਨੱਤ ਮੁੱਕਗੀ ਤੇ ਕਿਓਂ ਖੁਦਕੁਸ਼ੀ ਕਰੇ ਕਿਸਾਨ, ਮੈਨੂੰ ਪੱਕੇ ਪੈਰੀਂ ਕੋਈ ਨਾ ਦੱਸਦਾ ਏ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

ਖਿਆਲਾਂ ਦਾ ਵਜੂਦ ਹਿੱਲ ਗਿਆ, ਜਦੋਂ ਨਸ਼ਿਆਂ 'ਚ ਗਰਕੀ ਦੇਖੀ ਜਵਾਨੀ ਮੈਂ,
ਖੂਨੀ ਅੱਥਰੂ ਵਹਿ ਤੁਰੇ, ਜਦੋਂ ਅਸਥੀ ਪਿੰਜਰ ਜਿਹੀ ਹਿੱਕ ਤੇ ਰੋਂਦੀ ਦੇਖੀ ਗਾਨੀ ਮੈਂ,
ਨਿਰਾਸ਼ਾ ਹੋਈ ਕੋਈ ਨਾ ਮਿਲਿਆ, ਲੱਭੀ ਜਦੋਂ ਲੱਡੂ ਪੇੜਿਆਂ ਵਾਲੀ ਨਾਨੀ ਮੈਂ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

ਅੰਤਾਂ ਨੂੰ ਦਿਲ ਜਵਾਨ, ਸੱਜਣ ਨਾਲ ਮੁੜ ਆਇਆ ਨਦੀ ਕਿਨਾਰੇ ਸੀ,
ਸੋਚਿਆ ਇਹ ਓਹੀ ਥਾਂ ਏ, ਜਿੱਥੇ ਮਿੱਤਰ ਪਿਆਰੇ ਨਾਲ ਪਲ ਗੁਜਾਰੇ ਸੀ,
ਮੇਲ ਨਾ ਹੋਇਆ ਸਮੇਂ ਦੀ ਮਜਬੂਰੀ, ਡਰ ਤੇ ਕੁੱਝ ਵਖਤਾਂ ਹੱਥੋਂ ਹਾਰੇ ਸੀ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

ਹੋਈਆਂ ਤਰਕਾਲਾਂ ਰੋਟੀ ਦੀ ਦਰਕਾਰ ਸੀ, ਖਿਆਲਾਂ ਨੂੰ ਕੱਠੇ ਕਰ ਸੰਜੋਇਆ ਮੈਂ,
ਦੇਖ ਸਮਾਜ ਦੇ ਡਿੱਗਦੇ ਜਿਹਨੀ ਮਿਆਰ ਨੂੰ, ਅੰਦਰੋਂ ਜਾਰੋ-ਜਾਰ ਰੋਇਆ ਮੈਂ,
'ਜਿੰਦੇ' ਵੱਖਰਾ ਨੀ, ਤੂੰ ਵੀ ਪਾਪੀ ਏਂ, ਰੋਟੀ ਲਈ ਕੀ-ਕੀ ਨੀ ਹੋਇਆ ਮੈਂ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।

---- ਪ੍ਰੀਤ ਜਿੰਦਾ
 
ਅੰਤਾਂ ਨੂੰ ਦਿਲ ਜਵਾਨ, ਸੱਜਣ ਨਾਲ ਮੁੜ ਆਇਆ ਨਦੀ ਕਿਨਾਰੇ ਸੀ,
ਸੋਚਿਆ ਇਹ ਓਹੀ ਥਾਂ ਏ, ਜਿੱਥੇ ਮਿੱਤਰ ਪਿਆਰੇ ਨਾਲ ਪਲ ਗੁਜਾਰੇ ਸੀ,
ਮੇਲ ਨਾ ਹੋਇਆ ਸਮੇਂ ਦੀ ਮਜਬੂਰੀ, ਡਰ ਤੇ ਕੁੱਝ ਵਖਤਾਂ ਹੱਥੋਂ ਹਾਰੇ ਸੀ,
ਬਸ ਇਹ ਸੋਚਦਿਆਂ ਇੱਕ ਸ਼ਾਮ ਹੋਰ ਬੀਤ ਗਈ ।।



:wah :wah tfs..............
 
Top