ਇੱਕ ਭੈਣ ਦੇਵੀ

gurpreetpunjabishayar

dil apna punabi
ਬਿਨਾ ਬੇਟੀ ਬਾਬਲ ਨਾਮ ਜਿਉ ਸਖਣਾ,
ਭੈਣ ਬਿਨਾਂ ਜਿਉ ਵੀਰ ਵੇ ।
ਮਾਂ ਬਿਨ ਪਿਆਰ ਦੀ ਲੋਰੀ ਸਖਣੀ,
ਪਿਓ ਬਿਨ ਸਖਣਾ ਧੀਰ ਵੇ ।
ਭੈਣੋ ਵਾਝੇ ਭਾਈਆਂ ਦਾ ਜਿਉ ਹੋਰ ਹੀ ਜਹਾਨ ਹੋਵੇ,
ਮਿਲਦਾ ਨਾ ਪੂਰਾ ਸਤਿਕਾਰ ਵੇ ।
ਇੱਕ ਭੈਣ ਦੇਵੀ ਮੇਰਾ ਵਾਸਤਾ ਏ ਰੱਬਾ,
ਹੋਵੇ ਸਖਣਾ ਨਾ ਰੱਖੜੀ ਤਿਉਹਾਰ ਵੇ ।

ਅੰਮਾਂ ਜਾਈ ਭੈਣ ਵਾਝੋ ਵੀਰ ਅਖਵਾਉੋਣਾ ਔਖਾ,
ਚਾਰੇ ਕੂਟਾਂ ਜਗ ਦੀਆ ਟੋਲੀਆਂ ।
ਮਿੱਠੀ ਮਿੱਠੀ ਹੇਕ ਲਾਕੇ ਤੀਆਂ ਦਿਆਂ ਗਿੱਧਿਆਂ ‘ਚ,
ਪਾਊ ਕੌਣ ਵੀਰਾਂ ਦੀਆਂ ਬੋਲੀਆ ?
ਤਵੇ ਉੱਤੇ ਰੋਟੀ ਫੁੱਲੀ ਬੇਬੇ ਨਾਨਕੀ ਦੀ ਗੁਰੂ,
ਪਹੁੰਚ ਗਏ ਸੀ ਸੁਣ ਕੇ ਪੁਕਾਰ ਵੇ ।
ਇੱਕ ਭੈਣ ਦੇਵੀ

ਜਗ ਜਿਉਣ ਭੈਣਾਂ ਜੋ ਨੇ ਅੱਜ ਦੇ ਜਹਾਨ ਵਿੱਚ,
''ਗੁਰਪ੍ਰੀਤ'' ਵੀਰ ਦੀਆਂ ਸੁੱਖਾਂ ਮੰਗੀ ਜਾਂਦੀਆਂ ।
ਵੀਰਾਂ ਦਿਆਂ ਬੋਤਿਆਂ ਨੂੰ ਮੁੰਨੀਆਂ ਰੰਗੀਨ ਗੱਡ,
ਗੁਆਰੇ ਦੀਆਂ ਫਲ਼ੀਆਂ ਚਰਾਂਦੀਆਂ ।
ਪੇਕਿਆਂ ਦੇ ਰਾਹਾਂ ਦੀਆਂ ਧੂੜਾਂ ਵਿੱਚੋ ਸੁਣੇ ਕੋਈ,
ਝਾਂਜਰਾ ਦੀ ਮਿੱਠੀ ਛਣਕਾਰ ਵੇ ।
ਇੱਕ ਭੈਣ ਦੇਵੀ
 
ਬਿਨਾ ਬੇਟੀ ਬਾਬਲ ਨਾਮ ਜਿਉ ਸਖਣਾ,
ਭੈਣ ਬਿਨਾਂ ਜਿਉ ਵੀਰ ਵੇ ।
ਮਾਂ ਬਿਨ ਪਿਆਰ ਦੀ ਲੋਰੀ ਸਖਣੀ,
ਪਿਓ ਬਿਨ ਸਖਣਾ ਧੀਰ ਵੇ ।
ਭੈਣੋ ਵਾਝੇ ਭਾਈਆਂ ਦਾ ਜਿਉ ਹੋਰ ਹੀ ਜਹਾਨ ਹੋਵੇ,
ਮਿਲਦਾ ਨਾ ਪੂਰਾ ਸਤਿਕਾਰ ਵੇ ।
ਇੱਕ ਭੈਣ ਦੇਵੀ ਮੇਰਾ ਵਾਸਤਾ ਏ ਰੱਬਾ,
ਹੋਵੇ ਸਖਣਾ ਨਾ ਰੱਖੜੀ ਤਿਉਹਾਰ ਵੇ ।

ਅੰਮਾਂ ਜਾਈ ਭੈਣ ਵਾਝੋ ਵੀਰ ਅਖਵਾਉੋਣਾ ਔਖਾ,
ਚਾਰੇ ਕੂਟਾਂ ਜਗ ਦੀਆ ਟੋਲੀਆਂ ।
ਮਿੱਠੀ ਮਿੱਠੀ ਹੇਕ ਲਾਕੇ ਤੀਆਂ ਦਿਆਂ ਗਿੱਧਿਆਂ ‘ਚ,
ਪਾਊ ਕੌਣ ਵੀਰਾਂ ਦੀਆਂ ਬੋਲੀਆ ?
ਤਵੇ ਉੱਤੇ ਰੋਟੀ ਫੁੱਲੀ ਬੇਬੇ ਨਾਨਕੀ ਦੀ ਗੁਰੂ,
ਪਹੁੰਚ ਗਏ ਸੀ ਸੁਣ ਕੇ ਪੁਕਾਰ ਵੇ ।
ਇੱਕ ਭੈਣ ਦੇਵੀ

ਜਗ ਜਿਉਣ ਭੈਣਾਂ ਜੋ ਨੇ ਅੱਜ ਦੇ ਜਹਾਨ ਵਿੱਚ,
''ਗੁਰਪ੍ਰੀਤ'' ਵੀਰ ਦੀਆਂ ਸੁੱਖਾਂ ਮੰਗੀ ਜਾਂਦੀਆਂ ।
ਵੀਰਾਂ ਦਿਆਂ ਬੋਤਿਆਂ ਨੂੰ ਮੁੰਨੀਆਂ ਰੰਗੀਨ ਗੱਡ,
ਗੁਆਰੇ ਦੀਆਂ ਫਲ਼ੀਆਂ ਚਰਾਂਦੀਆਂ ।
ਪੇਕਿਆਂ ਦੇ ਰਾਹਾਂ ਦੀਆਂ ਧੂੜਾਂ ਵਿੱਚੋ ਸੁਣੇ ਕੋਈ,
ਝਾਂਜਰਾ ਦੀ ਮਿੱਠੀ ਛਣਕਾਰ ਵੇ ।
ਇੱਕ ਭੈਣ ਦੇਵੀ



bhut hi sohnaa bro dil nu shu gya:yes
 
Top