ਇੱਕ ਪਾਸੇ ਸੱਚ ਤੇ ਇੱਕ ਪਾਸੇ ਝੂਠ

ਇੱਕ ਪਾਸੇ ਸੱਚ ਤੇ ਇੱਕ ਪਾਸੇ ਝੂਠ
ਵਿੱਚ ਭਟਕਿਆ ਪਿਆ ਇਨਸਾਨ ਬਾਬਾ
ਸਾਡੇ ਭੋਲਿਆਂ ਤੇ ਵੀ ਤੁਸੀਂ ਕਰੋ ਕਿਰਪਾ
ਜਪਦੇ ਰਈਏ ਅਸੀਂ ਤੇਰਾ ਨਾਮ ਬਾਬਾ

ਹਰ ਵੇਲੇ ਤੇਰਾ ਦੀਦਾਰ ਕਰੀਏ
ਸੰਗਤ ਕਰਕੇ ਤੇਰਾ ਸ਼ਿੰਗਾਰ ਕਰੀਏ
ਰੱਖ ਸਾਨੂੰ ਤੂੰ ਚਰਨਾ ਦੇ ਕੋਲ ਬਾਬਾ
ਸਾਡੇ ਭੋਲਿਆਂ ਤੇ ਵੀ ਤੁਸੀਂ ਕਰੋ ਕਿਰਪਾ
ਜਪਦੇ ਰਈਏ ਅਸੀਂ ਤੇਰਾ ਨਾਮ ਬਾਬਾ

ਰੂਹਾਂ ਦਾ ਰਿਸ਼ਤਾ ਹੀ ਰੂਹਾਂ ਨੂੰ ਜੋੜਦਾ ਏ
ਤੇਰਾ ਨਾਮ ਹੀ ਭਰਮਾ ਨੂੰ ਤੋੜਦਾ ਏ
ਸਦਾ ਤੇਰੇ ਤੋਂ ਹੋਈਏ ਬਲਹਾਰ ਬਾਬਾ
ਸਾਡੇ ਭੋਲਿਆਂ ਤੇ ਵੀ ਤੁਸੀਂ ਕਰੋ ਕਿਰਪਾ
ਜਪਦੇ ਰਈਏ ਅਸੀਂ ਤੇਰਾ ਨਾਮ ਬਾਬਾ

ਜ਼ਰੇ ਜ਼ਰੇ ਚ' ਤੂੰ ਹੀ ਸਮਾਵਦਾ ਏ
ਸਮੇ ਸਮੇ ਤੇ ਰੂਪ ਦਿਖਾਂਵਦਾ ਏ
ਸੁਣ "ਸੋਹਲ" ਦੀ ਕਦੇ ਪੁਕਾਰ ਬਾਬਾ
ਸਾਡੇ ਭੋਲਿਆਂ ਤੇ ਵੀ ਤੁਸੀਂ ਕਰੋ ਕਿਰਪਾ
ਜਪਦੇ ਰਈਏ ਅਸੀਂ ਤੇਰਾ ਨਾਮ ਬਾਬਾ

ਆਰ.ਬੀ.ਸੋਹਲ
 
Top