ਇੱਕ ਪਲ

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਮਾਂ ਨੇ ਲਾਡ ਲਡਾਇਆ,
ਭੁੱਬਾਂ ਮਾਰ ਕੇ ਕੁਰਲਾਉਂਦੇ ਨੂੰ,ਘੁੱਟ ਕੇ ਸੀਨੇ ਲਾਇਆ |

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਬਾਪੂ ਨੇ ਮੋਢੇ ਤੇ ਬਿਠਾਇਆ,
ਕੀ ਚੰਗਾ ਕੀ ਮਾੜਾ,ਭੇਤ ਜ਼ਿੰਦਗੀ ਦਾ ਸਮਝਾਇਆ|

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਗੁਰੂਆਂ ਨੇ ਲੜ ਲਾਇਆ,
ਸਿਧੇ ਰਾਹੀਂ ਪਾ ਮੈਨੂੰ ਮੇਰੀਆਂ ਮੰਜ਼ਿਲਾਂ ਤੇ ਪਹੁੰਚਾਇਆ |

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜੋ ਯਾਰਾਂ-ਮਿੱਤਰਾਂ ਨਾਲ ਲੰਘਾਇਆ,
ਰੁੱਸਿਆ ਕਿੰਨੀ ਵਾਰ ਕਈਆਂ ਤੋਂ, ਤੇ ਕਈਆਂ ਨੂੰ ਮਨਾਇਆ |

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਦਿਲ ਯਾਰ ਦੇ ਨਾਵੇਂ ਲਾਇਆ,
ਕਿੰਨਾ ਭਾਰਾ ਅਹਿਸਾਨ ਯਾਰ ਦਾ,ਮੈਂ ਕਮਲੇ ਦਾ ਮਾਣ ਵਧਾਇਆ|

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਮੁਖ ਯਾਰਾਂ ਤੋਂ ਘੁਮਾਇਆ,
ਚਾਹੇ ਫ਼ਿਤਰਤ ਚਾਹੇ ਮਜਬੂਰੀ, ਨਾ ਕੰਮ ਕਿਸੇ ਦੇ ਆਇਆ|

ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਦਗਾ ਓਹਦੇ ਨਾਲ ਕਮਾਇਆ,
ਕਰਕੇ ਵਾਅਦੇ ਉਮਰੋਂ ਲੰਮੇ,ਨਾ ਇੱਕ ਵੀ ਤੋੜ ਚੜ੍ਹਾਇਆ |

ਹਰ ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਿਹੜਾ ਮਾਪਿਆਂ-ਯਾਰਾਂ ਨਾਲ ਬਿਤਾਇਆ,
"ਢੀਂਡਸੇ" ਦੀ ਕਖੋਂ ਹੌਲੀ ਜ਼ਿੰਦਗੀ ਦਾ,ਏਹੀ ਕੁਝ ਪਲ ਸਰਮਾਇਆ|


bye manpreet
 
Top