UNP

ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ

Go Back   UNP > Poetry > Punjabi Poetry

UNP Register

 

 
Old 18-Dec-2010
gurpreetpunjabishayar
 
Post ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ

ਖੋਰੇ ਕਿਹੜੇ ਚੰਗੇ ਕਰਮਾਂ ਦੀ ਸੀ ਖੇਡ ਜਾਪਦੀ,
ਉਹ ਹੀਰ ਵਰਗੀ,ਮੈਨੂੰ ਦਿਨੇ ਹੀ ਸੁਪਨਾ ਸੀ ਜਾਪਦੀ.
ਜਿਵੇ ਕਲੀ ਭੋਰ ਨੂੰ ਪਹਿਲੀ ਵਾਰ ਹੋਵੇ ਜਾਣਦੀ
ਇੰਝ ਹੱਸ ਕੇ ਕਹਿੰਦੀ,ਲੱਗਦਾ ਮੈਂ ਤੁਹਾਨੂੰ ਕਦੋ ਦੀ ਜਾਣਦੀ।।
ਰੰਗ ਲਾਲ ਗੱਲਾਂ, ਹੁੱਸਣ ਤੇ ਰੱਬ ਦੀ ਮਹਿਰ ਜਾਪਦੀ,
ਪੋਚ ਪੋਚ ਪੱਬ ਧਰੇ, ਤੁਰਨਾ ਮਟਕ ਨਾਲ ਜਾਣਦੀ
ਨੈਣਾਂ ਨਾਲ ਕਰ ਗਲਾਂ, ਖੋਰੇ ਕਿੰਨੇ ਹੀ ਸਵਾਲ ਪੁੱਛ ਗਈ,
ਦੱਬ ਦੰਦਾਂ ਥੱਲੇ ਚੁੰਨੀ..ਬੱਸ ਉਹ ਸ਼ਰਮਾਉਣਾ ਜਾਣਦੀ।।
ਕਰ ਕੇ ਮਿੱਠੀਆ ਸ਼ਰਾਰਤਾਂ, ਪਾ ਗੋਲ ਮੋਲ ਜਿਹਿਆਂ ਬਾਤਾਂ,
ਟੀਚਰਾਂ ਨਾਲ ਵਿਖਾਵੇ ਹੱਥੀ ਪਾਇਆਂ ਛੱਲੇ ਛਾਪਾਂ
ਮੈਨੂੰ ਕਹਿੰਦੀ ਵੇ, ਤੇਰੇ ਬਾਰੇ ਤਾਂ ਮੈ ਸਭ ਜਾਣਦੀ
ਕਿਸ ਵਿਚ ਵੱਸਦਾ ਹੈ ਤੇਰਾ ਰੱਬ ਮੈਂ ਜਾਣਦੀ।।
ਪਿੰਡ ਮੇਰੇ ਦੀ ਹਰ ਥਾਂ , ਕਲੀ ਕਲੀ ਗਲੀ ਉਹ ਜਾਣਦੀ,
ਕਿਥੇ ਮੈਂ ਪੱੜਿਆਂ, ਕਿਥੇ ਖੇਡਿਆ ਹਰ ਗੱਲ ਜਾਣਦੀ
ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ
ਉੰਝ ਤਾਂ ਚੰਦਰੀ ਉਹ ਮੇਰਾ ਰੱਗ ਰੱਗ ਜਾਣਦੀ

ਲੇਖਕ this is from punabi book

 
Old 19-Dec-2010
Saini Sa'aB
 
Re: ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ

for sharing

Post New Thread  Reply

« ajkal de punjabi | dhokha »
X
Quick Register
User Name:
Email:
Human Verification


UNP