ਇੱਕ

ਨਵੇਂ ਚਮਨ ਦੀਏ ਨਵੀਏਂ ਕਲੀਏ
ਖਿੜ ਕੇ ਮਹਿਕ ਪਸਾਰ,

ਜਾਗ, ਕੋਈ ਚੰਗਿਆੜਾ ਲਾ ਦੇ,
ਗਾਫ਼ਲ ਪਈਆਂ ਰੂਹਾਂ ਜਗਾ ਦੇ,


ਮੂਰਖਤਾ ਦੀਆਂ ਜੜ੍ਹਾਂ ਹਿਲਾ ਦੇ।
ਸੱਚ ਦਾ ਫੜ ਹਥਿਆਰ,

ਸੁੱਟ ਦੇ ਪਰੇ ਪੁਰਾਣਾ ਬਾਣਾ,
ਤੂੰ ਹੈ ਨਵਾਂ ਜਹਾਨ ਵਸਾਣਾ,
ਨੇਕੀ ਤੇ ਉਪਕਾਰ ਕਮਾਣਾ,
ਆਪਣਾ ਆਪਾ ਵਾਰ,

ਸੂਲਾਂ ਤੇਰੇ ਗਿਰਦ ਹਜ਼ਾਰਾਂ,
ਧੂਹੀ ਖਲੋਤੀਆਂ ਨੇ ਤਲਵਾਰਾਂ,
ਸ਼ਰ੍ਹਾ ਧਰਮ ਦੇ ਠੇਕੇਦਾਰਾਂ,
ਰਾਹ ਛੱਡਿਆ ਖਲਿਹਾਰ,

ਕਦਮ ਕਦਮ ਤੇ ਖੋਦੇ ਹੋਏ,
ਖੁਦਗਰਜ਼ੀ ਨੇ ਡੂੰਘੇ ਟੋਏ,
ਥਾਂ ਥਾਂ ਥਿੜਕਣ ਨਵੇਂ ਨਰੋਏ,
ਫੜ ਫੜ ਕਰ ਹੁਸ਼ਿਆਰ,

ਮਨ ਤੇਰੇ ਦੀਆਂ ਸੁੱਤੀਆਂ ਸੋਆਂ,
ਬਣਨਗੀਆਂ ਭਿੰਨੀਆਂ ਖ਼ੁਸ਼ਬੋਆਂ,
ਕਲੱਰ ਮਾਰੀਆਂ ਸੰਝੀਆਂ ਭੋਆਂ,
ਹੋ ਜਾਸਣ ਗੁਲਜ਼ਾਰ,

ਰਾਹ ਹੈ ਤੇਰਾ ਬੜ ਉਪੇਰਾ,
ਵੈਰੀ ਦਲ ਨੇ ਘੱਤਿਆ ਘੇਰਾ,
ਪਰ ਨਿਰਦੋਸ਼ ਇਰਾਦਾ ਤੇਰਾ,
ਔਣ ਦਏ ਨਾ ਹਾਰ,

ਤੂੰ ਬਣ ਜਾ ਊਸ਼ਾ ਦੀ ਲਾਲੀ,
ਰੋਸ਼ਨ ਕਰ ਦੇ ਨੁੱਕਰਾਂ ਖਾਲੀ,
ਸੁਣ, ਸੁਣ ਤਾਅਨੇ, ਮਿਹਣੇ, ਗਾਲ੍ਹੀ,
ਹਸ ਹਸ ਲਈ ਸਹਾਰ,

ਸਾਈਂ ਤੇਰੇ ਨਾਲ ਰਹੇਗਾ,
ਹਰ ਮੈਦਾਨ ਸਹਾਰਾ ਦੇਵੇਗਾ,
ਜੱਗ ਤੇਰਾ ਸਤਿਕਾਰ ਕਰੇਗਾ
 
Top