ਇੰਤਜ਼ਾਰ

RaviSandhu

SandhuBoyz.c0m
ਮੇਰਿਆ ਦਿਲਾ ਕੁਝ ਪਲ ਹੋਰ ਇੰਤਜਾਰ ਕਰ ਲੈ
ਅੱਧ ਵਾਟੇ ਛੱਡ ਕੰਮ ਸਾਰੇ ਉਹ ਆਉਦੀ ਹੋਵੇਗੀ
ਮੁੱਖੜਾ ਉਹਦਾ ਤੱਕਣ ਲਈ ਦੋ ਕੁ ਹੋਰ ਸਾਹ ਭਰ ਲੈ

ਤੇਰੀ ਯਾਦ ਵਿੱਚ ਉਹ ਰਹੀ ਦੀਵੇ ਬਾਲਦੀ
ਤੱਕ-ਤੱਕ ਰਾਹਾ ਨਿਸ਼ਾਨ ਪੈੜਾ ਦੇ ਰਹੀ ਭਾਲਦੀ
ਜਿਸ ਗਲੀ ਦੇ ਵਿੱਚ ਤੂੰ ਲੰਘਿਆ ਕਰਦੇ ਸੈਂ
ਓਸ ਦੀ ਜੂਹ ਦੇ ਤੇ ਬੈਠੇ ਉਮਰ ਉਹਨੇ ਗਾਲਤੀ
ਜਦੋ ਆਉ ਮਿਲਣ ਤੇਨੂੰ ਦੇਖ ਲਈ ਤੂੰ ਮੁੱਖ ਉਹਦਾ
ਕਿਵੇ ਤੂੰ ਇੱਕ ਹੂਰ ਪਰੀ ਜਵਾਨੀ ਚ ਹੀ ਮਾਰਤੀ
ਤੇਰੀ ਕਬਰ ਉੱਤੇ ਚੜਾਉਣ ਗੁਲਾਬ ਉਹ
ਪੰਜ - ਸੱਤ ਦਿਨਾ ਮਗਰੋ ਰਹੂ ਗੇੜੇ ਮਾਰਦੀ
ਐਵੇ ਨਾ ਰੁਆ ਦੀ ਆਉਣ ਹੀ ਵਾਲੀ ਆ ਬੱਸ
ਤੂੰ ਆਪਣੇ ਤਾ ਹੰਝੂ ਸਾਫ ਕਰ ਲੈ
ਮੁੱਖੜਾ ਉਹਦਾ ਤੱਕਣ ਲਈ..................

ਮੇਰੇ ਵਾਗ ਲੱਖਾ ਇਥੇ ਤੁਰਨ ਕਹਾਣੀਆ
ਜਿਹਨਾ ਦੀਆ ਨਬਜ਼ਾ ਕਿਸੇ ਨੇ ਨਾ ਪਛਾਣੀਆ
ਕੁੱਝ ਮਰ ਗਏ ਤੇ ਕੁਝ ਹੋ ਗਏ ਨਸ਼ਿਆ ਦੇ ਆਦੀ
ਬੱਸ ਰੋੜ ਦਿੱਤੀ ਗਈ ਲਾਸ਼ ਵਿੱਚ ਪਾਣੀਆ
ਸਾਰੀ ਉਮਰ ਖਾਕ ਛਾਣ ਹੋਇਆ
ਕੁਝ ਵੀ ਨਸੀਬ ਨਾ
ਆਸ਼ਕ ਤੋ ਵੱਡਾ ਇਥੇ
ਹੋਣਾ ਕੋਈ ਗਰੀਬ ਨਾ
ਆਸ਼ਕ ਤੋ ਵੱਡਾ ਇਥੇ ........................
...........................................ਹੋਣਾ ਕੋਈ ਗਰੀਬ ਨਾ
ਮੇਰਿਆ ਬੱਸ ਦਿਲਾ ਕੁਝ ਪਲ ਹੋਰ
ਇੰਤਜਾਰ ਕਰ ਲੈ ................. ਮੁੱਖੜਾ ਉਹਦਾ ਤੱਕਣ ਲਈ
 
Top