ਇੰਤਜ਼ਾਰ

ਨੀਂਦ ਪਿਆਰ ਦੀ ’ਚ ਸੌਂ ਗਏ ਸਦਾ ਲਈ ਅਸਾਂ,
ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ....



ਦਿਲ ਮੇਰੇ ਨੂੰ ਨਿੱਤ ਯਾਦ ਉਹਦੀ ਤੜਪਾਵੇ,
ਰੋਈਏ ਹਰ ਪਲ ਸੱਜਣ ਪਿਆਰਾ ਯਾਦ ਕਰਕੇ...



ਉਸਦਾ ਪਤ ਨਹੀਂ ਕੀ ਖੱਟਿਆ ਕਿ ਗਵਾਇਆ,
ਅਸੀਂ ਸਭ ਕੁਝ ਗਵਾਇਆ ਉਹਨੂੰ ਪਿਆਰ ਕਰਕੇ...



ਉਸਨੂੰ ਤਾਂ ਸ਼ਾਇਦ ਖਬਰ ਵੀ ਨਹੀਂ ਹੋਣੀ,
ਕਿੰਝ ਰੁਲਿਆ ‘ਗੁਰੀ’ ਉਹਦਾ ਇੰਤਜ਼ਾਰ ਕਰਕੇ...
 
Top