UNP

ਇੰਜੀਨੀਅਰ "ਛੱਲਾ"

Go Back   UNP > Poetry > Punjabi Poetry

UNP Register

 

 
Old 31-Dec-2010
~Guri_Gholia~
 
Arrow ਇੰਜੀਨੀਅਰ "ਛੱਲਾ"

ਛੱਲਾ ਇੰਜੀਨੀਅਰ ਕਹਾਉਂਦਾ,
ਗੇੜੇ Site ਤੇ ਲਗਾਉਂਦਾ..
ਆਕੇ Visit Report ਬਣਾਉਂਦਾ..
ਰਾਤ-ਦਿਨ ਭੋਰਾ ਨੀਂ ਸੌਂਦਾ,
ਕਿੰਨੀ ਹੋਈ Progress ਦਿਖਾਉਂਦਾ..||

ਛੱਲਾ ਕਰਕੇ ਪੜਾਈਆਂ,
ਅੱਜ-ਕਲ੍ਹ ਕਰਦਾ ਕਮਾਈਆਂ..
ਘਰਦਿਆਂ ਤੋਂ ਦੂਰੀਆਂ ਪਾਈਆਂ..
ਪਿੰਡੋਂ-ਬਾਹਰ ਬਿੰਦ ਨੀਂ ਸੀ ਸਰਦਾ,
ਛੱਲਾ ਹੁਣ ਵਿਛੋੜੇ ਜਰਦਾ..||

ਛੱਲਾ ਜਦ Office ਤੋਂ ਅਉਂਦਾ,
ਆਕੇ ਮੰਨੀਆਂ ਵੀ ਪਕਾਉਂਦਾ..
ਦਾਲ ਨੂੰ ਤੜਕੇ ਲਗਾਉਂਦਾ..
ਭਾਂਡੇ ਮਾਂਜਕੇ ਹੈ ਸੌਂਦਾ,
ਸਵਖਤੇ ਲੀੜੇ ਵੀ ਧੋਂਦਾ..||

ਛੱਲੇ ਦੀ ਕਿਸਮਤ ਪੋਲੀ,
ਮਸਾਂ ਸੁਣੇ ਆਪਣੀ ਬੋਲੀ..
ਛੱਡਕੇ ਸਰਦਾਰਾਂ ਦੀ ਟੋਲੀ..
ਪਹੁੰਚਿਆ ਬਾਬੂਆਂ ਕੋਲ੍ਹੇ,
ਛੱਲਾ ਅਬ ਹਿੰਦੀ ਬੋਲੇ..||

ਫ਼ਰਾਈਡੇ Select-City Walk ਮੂਵੀ ਦੇਖੇ,
ਵਾਰ ਨੂੰ C.P. ਵਿੱਚ ਅੱਖੀਆਂ ਸੇਕੇ..
Sunday ਗੁੜਗਾਵਾਂ ਦੇ ਲੇਖੇ..
Weekly ਬਣਗੀ Routine,
ਓ ਛੱਲਾ ਤੋਰੇ-ਫੇਰੇ ਦਾ ਸ਼ੌਕੀਨ..||

ਦੇਖ Culture ਦੀ ਬੇੜੀ ਡੁੱਬਦੀ,
ਛੱਲੇ ਦੇ ਗੱਲ ਦਿਲ ਤੇ ਚੁਭਦੀ..
ਰੋਂਦਾ ਭਰ-ਭਰ ਕੇ ਹੁਬਕੀ..
Watch women smoking,
ਛੱਲਾ feel very shocking..||

Weekend ਤੇ ਜੁੜ੍ਹਦੀ ਟਾਣ੍ਹੀ,
ਹਾਣ ਨੂੰ ਮਿਲਦੇ ਹਾਣ੍ਹੀ..
ਛਿੜਦੀ ਗੱਲ-ਬਾਤ ਪੁਰਾਣੀ..
ਪੰਜਾਬ ਨੂੰ ਚੇਤੇ ਕਰਕੇ,
ਰੋਂਦੇ ਹੱਥ ਅੱਖਾਂ ਤੇ ਧਰਕੇ..||

ਕਿਸੇ ਦੀਆਂ ਅੱਖੀਆਂ ਦੇ ਤਾਰੇ,
ਬਣੇ ਦੁੱਖ-ਸੁੱਖ ਦੇ ਸਹਾਰੇ..
ਜਿੰਨ੍ਹਾਂ ਸੰਗ ਮਾਣਾਂ ਨਜ਼ਾਰੇ..
ਓ ਮਿੱਤਰ-ਬੇਲੀ ਸਾਰੇ,
"ਸੱਤੀ" ਨੂੰ ਜਾਨੋਂ ਪਿਆਰੇ..||

ਛੱਲਾ ਅਰਦਾਸਾਂ ਕਰਦਾ,
ਸ਼ੀਸ਼ ਗੁਰ-ਚਰਣੀ ਧਰਦਾ..
ਤੱਕ ਪ੍ਰਤਾਪ ਗੁਰੂਘਰ ਦਾ..
ਕਰਦਾ ਸ਼ੁਕਰਾਨਾਂ ਰੱਬ ਦਾ,
ਭਲਾ ਮੰਗਦਾ ਸਰਬੱਤ ਦਾ..||
writer:- unknown

 
Old 01-Jan-2011
Saini Sa'aB
 
Re: ਇੰਜੀਨੀਅਰ "ਛੱਲਾ"

bahut khoob

 
Old 30-Jan-2011
pinder_pta
 
Re: ਇੰਜੀਨੀਅਰ "ਛੱਲਾ"

nycccccccccccccc

Post New Thread  Reply

« ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ | ਨੀ ਤੂੰ ਐਕਟਿਵਾ ਤੇ ਬੁਲਟ ਨਾਲ ਰੇਸ ਲਾਉਦੀ ਏ »
X
Quick Register
User Name:
Email:
Human Verification


UNP