ਇਹ ਜ਼ਿੰਦਗੀ ਦੀ ਤਾਸ਼ ਹੈ

ਇਹ ਜ਼ਿੰਦਗੀ ਦੀ ਤਾਸ਼ ਹੈ, ਜਾਨਾਂ ਦਾਵਾਂ ਤੇ ਲੱਗੀਆਂ।
ਗਰੀਬੀ ਦੀ ਬਾਜ਼ੀ ਹਰ ਗਈ, ਪੱਤੀਂ ਦਗਾੜਾਂ ਵੱਜੀਆਂ।
ਯੱਕੇ ਤੇ ਬਾਦੇ ਰੁਸ ਗਏ, ਬੇਗੀਆਂ ਨੂੰ ਮਾਰਾਂ ਵੱਗੀਆਂ।
ਦਹਿਲੇ ਤੇ ਨਹਿਲੇ ਵੱਜਦੇ, ਲੈ ਜਾਣ ਕਰਕੇ ਠੱਗੀਆਂ।
ਦੁੱਕੀ ਤਿੱਕੀ ਦਾ ਦੌਰ ਹੈ, ਲੁੱਟਿਆ ਜ਼ਮਾਨਾ ਗੱਪੀਆਂ।
ਲੁੱਟੀਆਂ ਨੇ ਕਦਰਾਂ ਕੀਮਤਾਂ, ਝੋਕ ਇੱਜ਼ਤਾਂ ਵਿੱਚ ਭੱਠੀਆਂ।
ਚੋਰ ਤੇ ਕੁੱਤੀ ਰਲ ਗਏ, ਗਰੀਬੀ ਨੂੰ ਸੰਨ੍ਹਾਂ ਲੱਗੀਆਂ।
ਅੱਗ ਲਾ ਤਮਾਸ਼ਾ ਦੇਖਦੇ, ਅੱਜ ਚੁਗਲ ਚੜ੍ਹਕੇ ਢੱਕੀਆਂ।
ਕੋਈ ਸੁਣੇ ਫ਼ਰਿਆਦ ਨਾ, ਰਹਿਣ ਝੋਲੀਆਂ ਅੱਜ ਅੱਡੀਆਂ।
ਭ੍ਰਿਸ਼ਟ ਰੱਬ ਵੀ ਹੋ ਗਿਆ, ਹਰਾਮੀ ਖਵਾਂਦੇ ਵੱਢੀਆਂ।
ਬੇਈਮਾਨ ਵੱਧਦਾ ਫ਼ੁੱਲਦਾ, ਈਮਾਨ ਹੋਇਆ ਰੱਤੀਆਂ।
ਇਹ ਜ਼ਿੰਦਗੀ ਦੀ ਤਾਸ਼ ਹੈ, ਜਾਨਾਂ ਦਾਵਾਂ ਤੇ ਲੱਗੀਆਂ।
ਗਰੀਬੀ ਦੀ ਬਾਜ਼ੀ ਹਰ ਗਈ, ਪੱਤੀਂ ਦਗਾੜਾਂ ਵੱਜੀਆਂ।
 
Top