ਇਹ ਸਫ਼ਰ ਉਮਰ ਦਾ ਐਸਾ ਵੇਖਿਆ

ਇਹ ਸਫ਼ਰ ਉਮਰ ਦਾ ਐਸਾ ਵੇਖਿਆ
ਕੁਝ ਚਾਨਣ ਕੁਝ ਹਨੇਰਾ ਵੇਖਿਆ
ਤੁਰਦੇ ਰਹੇ ਫੇਰ ਵੀ ਅਸੀ ਸ਼ਾਮ ਸਵੇਰ
ਜਦ ਕੰਡਿਆਂ ਉਤੇ ਰਾਹਵਾਂ ਵੇਖੀਆਂ
ਕਰਦੇ ਆ ਅਸੀ ਅੱਜ ਵੀ ਤੈਨੂੰ ਸੱਚੇ ਦਿਲੋਂ ਪਿਆਰ
ਚਾਹੇ ਲੱਖ ਬੇਵਫਾਈਆ ਅਸੀ ਤੇਰੀਆ ਵੇਖੀਆਂ
ਖੜੇ ਰਹੇ ਰੁੱਖ ਬਣਕੇ ਜਿੰਦਗੀ ਭਰ
ਚਾਹੇ ਲੱਖ ਪੌਣਾਂ ਵਰਗੀਆ ਆਦਤਾ ਤੇਰੀਆ ਵੇਖੀਆਂ
ਨਾ ਭਰ ਸਕਿਆ ਰੰਗ ਆਪਣੇ ਖਵਾਬਾਂ ਵਿਚ
ਰੰਗੀਨ ਚਾਹੇ ਤਸਵੀਰਾਂ ਅਸੀ ਬਥੇਰੀਆ ਵੇਖੀਆਂ
ਤੂੰ ਵੇਖਿਆ ਸਦਾ ਹਾਸਾ ਸਾਡੇ ਮੁੱਖ ਤੇ
ਪਰ ਦਿਲ ਦੇ ਵੀਰਾਨ ਮੱਹਲ ਵਿਚ ਰਹਿੰਦੀਆ ਉਦਾਸੀਆ
ਨਾ ਤੂੰ ਮੇਰੀਆ ਵੇਖੀਆਂ
ਖਿੰਡ ਗਏ ਜ਼ਜਬਾਤ "ਬਿਰਹਾ" ਦੇ ਟੁੱਟੀ ਮਾਲਾ ਦੇ ਮੋਤੀਆਂ ਵਾੰਗੂ
ਜਦ ਗੈਰਾਂ ਘਰ ਛਣਕਦੀਆਂ ਝਾਜਰਾਂ ਤੇਰੀਆ ਵੇਖੀਆਂ
 

*Sippu*

*FrOzEn TeARs*
ਪਰ ਦਿਲ ਦੇ ਵੀਰਾਨ ਮੱਹਲ ਵਿਚ ਰਹਿੰਦੀਆ ਉਦਾਸੀਆ
ਨਾ ਤੂੰ ਮੇਰੀਆ ਵੇਖੀਆਂ


VIRKO VEERE boht sohna likhe ho tusi
ehda he likhde ravo
<3
 
Top