ਇਹ ਸਭ ਸਰਕਾਰਾਂ

→ ✰ Dead . UnP ✰ ←

→ Pendu ✰ ←
Staff member
ਇਹ ਸਭ ਸਰਕਾਰਾਂ ਸਾਡੇ ਕਿਸ ਕੰਮ ਦੀਆਂ ਨੇ?
ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ ਨੇ!

ਕੀ ਕਰਨਾ ਨਵੀੰ ਸਵੇਰ ਤੇ ਚਾਨਣ ਦੀਆਂ ਰਿਸ਼ਮਾਂ ਨੂੰ
ਕਿਰਤੀ ਦੇ ਵਿਹੜੇ ਤਾਂ ਸਭ ਕਿਰਨਾਂ ਹੀ ਗਮ ਦੀਆਂ ਨੇ!

ਅੱਜ ਦੇ ਹਾਕਮਾਂ ਤੋਂ ਪਰਿਵਰਤਣ ਦੀ ਆਸ ਕੀ ਰੱਖੀਏ?
ਬਾਂਝ ਨੇ ਜੋ ਕੁੱਖਾਂ, ਉਹ ਕਦ ਕੋਈ ਵਾਰਿਸ ਜੰਮ ਦੀਆਂ ਨੇ!

ਹੱਥ ਜੁੜੇ ਮਜ਼ਦੂਰ ਦੇ, ਭਲਾ ਉਹਨਾ ਨੂੰ ਕਿਸ ਭਾਅ ਨੇ?
ਜੋ ਬੇਵੱਸ ਹੋਏ ਜੱਟ ਨੂੰ ਸਦਾ ਝੋਨੇ ਵਾਗੂੰ ਝੰਬ ਦੀਆਂ ਨੇ!

ਕਾਲੇ ਪਾਣੀ ਫਾਂਸੀਆਂ ਫਿਰ ਹੱਸ ਹੱਸ ਕਬੂਲ ਹੋਵਣਗੇ
ਉੱਠੀਆਂ ਇੱਕ ਵਾਰ ਬਗਾਵਤਾਂ ਕਦੇ ਨਾ ਥੰਮ ਦੀਆਂ ਨੇ!

ਲਾਲ ਕਿਲੇ ਦੀ ਹਿੱਕ ਤੇ ਹੋਵਾਗੇਂ ਸੰਧੂ ਕਾਬਜ਼ ਇੱਕ ਦਿਨ
ਇਹ ਸਰਕਾਰਾਂ ਕਲਮਾਂ ਤੇ ਤਲਵਾਰਾਂ ਤੋਂ ਹੀ ਕੰਬ ਦੀਆਂ ਨੇ!


ਜੁਗਰਾਜਸਿੰਘ
 
Top