ਇਹਨਾਂ ਕਾਕਿਆਂ ਨੇ ਅੱਤ ਮਚਾਈ ਹੋਈ ਹੈ

ਪਡ਼੍ਹਨ ਵਾਲਿਓ ਪਡ਼ੋ ਧਿਆਨ ਲਾ ਕੇ ,
ਇਹਨਾਂ ਕਾਕਿਆਂ ਨੇ ਅੱਤ ਮਚਾਈ ਹੋਈ ਹੈ ।
ਲਾਹ ਕੇ ਪੱਗਾਂ ਇਹਨਾਂ ਸਿਰ ਉਤੋਂ ,
ਪਿੱਛੇ ਵਾਲਾਂ ਦੀ ਗੁੱਤ ਬਣਾਈ ਹੋਈ ਹੈ ।
ਸਮਝਣ ਆਪਣੇ ਆਪ ਨੂੰ ਰਾਝੇਂ ਦੇ ਭਰਾ ,
ਪਿਉ ਦਾਦੇ ਦੀ ਜ਼ਮੀਨ ਵਿਕਣੇ ਲਾਈ ਹੋਈ ਹੈ ।
ਅੱਲਾ ਜਾਣੇ ਕੌਣ ਰਹੂ ਇਸ ਪੰਜਾਬ ਵਿੱਚ ,
ਕਨੈਡਾ ਜਾਣ ਦੀ ਇਹਨਾਂ ਰੱਟ ਲਗਾਈ ਹੋਈ ਹੈ ।
ਆਸ ਰੱਖਦੇ ਹਨ ਵੱਡੀਆਂ ਵੱਡੀਆਂ ਨੋਕਰੀਆਂ ਦੀ ,
ਮਿਹਨਤ ਨਾ ਕਰਨ ਦੀ ਇਹਨਾਂ ਸਹੁੰ ਖਾਈ ਹੋਈ ਹੈ
 
Top