UNP

ਇਹ ਤੁਹਾਨੂੰ ਮੰਨਣਾ ਪਵੇਗਾ

Go Back   UNP > Poetry > Punjabi Poetry

UNP Register

 

 
Old 14-Oct-2011
~Guri_Gholia~
 
Arrow ਇਹ ਤੁਹਾਨੂੰ ਮੰਨਣਾ ਪਵੇਗਾ

ਮੈਂ ਬੇਧੜਕ ਕਹਿ ਵੀ ਸਕਦਾ ਹਾਂ
ਤੇ ਸਾਬਿਤ ਵੀ ਕਰ ਸਕਦਾ ਹਾਂ
ਕਿ ਅਸੀਂ ਤੁਹਾਡੇ ਨਾਲੋਂ ਵੱਧ ਖੁਸ਼ਨਸੀਬ ਹਾਂ
ਬੇਸ਼ਕ, ਸਵੇਰੇ ਤੁਹਾਡਾ
ਪਹਿਲਾ ਕਦਮ ਬਾਥਰੂਮ 'ਚ
ਦੂਜਾ ਡਾਇਨਿੰਗ ਟੇਬਲ
'ਤੇ ਤੀਜਾ ਏ।ਸੀ। ਕਾਰ ਚ ਹੁੰਦਾ ਹੈ
ਪਰ ਆਰਾਮ ਦੇ ਅਰਥਾਂ ਦਾ ਤੁਹਾਨੂੰ
ਕੋਈ ਇਲਮ ਨਹੀ
ਜੇ ਤੁਹਾਨੂੰ ਚਲਾਉਣਾ ਪਵੇ
ਪੰਜ ਕੋਹ ਸਾਇਕਲ
ਜਾਂ ਪੈਦਲ ਮੁਕਾਈ ਹੋਵੇ

ਅੱਡੇ ਤੋਂ ਸਾਡੇ ਪਿੰਡ ਤੱਕ ਦੀ ਵਾਟ
ਤੇ ਆਣ ਕੇ ਮਾਣੀ ਹੋਵੇ
ਸਾਡੀ ਸੱਥ ਦੇ ਬਰੋਟੇ ਦੀ ਛਾਂ
ਤਾਂ ਤੁਹਾਨੂੰ ਪਤਾ ਚੱਲੇ ਕਿ ਆਰਾਮ
ਕਿਸ ਸ਼ੈਅ ਦਾ ਹੈ ਨਾਂ
ਬੇਸ਼ਕ ਤੁਹਾਡੇ ਘਰ ਪੱਕੇ ਨੇ
ਪਰ ਤੁਹਾਡੇ ਇਮਾਨ ਓਨੇ ਹੀ ਕੱਚੇ ਨੇ
ਜਿੰਨੇ ਸਾਡੇ ਪਿੰਡ ਦੇ ਦਿਹਾੜੀਦਾਰਾਂ ਦੇ ਘਰ
ਬੇਸ਼ਕ ਥੋਡੇ ਤਿੰਨੇ ਖਾਣੇ
ਪੰਜ ਸਿਤਾਰਾ ਹੁੰਦੇ ਨੇ
ਪਰ ਹੱਡ ਭੰਨਵੀਂ ਮਿਹਨਤ ਤੋਂ ਬਾਅਦ
ਗੰਢੇ ਨਾਲ ਰੋਟੀ ਦਾ ਸਵਾਦ
ਤੁਸੀਂ ਕਦੇ ਮਾਣ ਨਹੀਂ ਸਕਦੇ
ਜੇ ਤੁਸੀਂ ਅਜੇ ਵੀ ਖੁਦ ਨੂੰ
ਖੁਦ ਨੂੰ ਵੱਧ ਖੁਸ਼ਨਸੀਬ ਕਹਿੰਦੇ ਹੋ
ਤਾਂ ਚਲੋ ਮੈਂ ਮੰਨ ਲੈਂਦਾ ਹਾਂ
ਪਰ ਇਹ ਖ਼ੁਸ਼ਨਸੀਬੀ
ਤੁਹਾਨੂੰ ਅਸੀਂ ਹੀ ਦਿੱਤੀ ਹੋਈ ਹੈ
ਇਹ ਤੁਹਾਨੂੰ ਮੰਨਣਾ ਪਵੇਗਾਸੁਖਵੀਰ ਸਰਵਾਰਾ

 
Old 15-Oct-2011
~¤Akash¤~
 
Re: ਇਹ ਤੁਹਾਨੂੰ ਮੰਨਣਾ ਪਵੇਗਾ

very nice

 
Old 15-Oct-2011
Jagpal Ramgarhia
 
Re: ਇਹ ਤੁਹਾਨੂੰ ਮੰਨਣਾ ਪਵੇਗਾ

realy nice wording ........................

 
Old 16-Oct-2011
#m@nn#
 
Re: ਇਹ ਤੁਹਾਨੂੰ ਮੰਨਣਾ ਪਵੇਗਾ

nice ji

Post New Thread  Reply

« UNP ਨਗੀਨੇ 3 ਦੀ ਤਿਆਰੀ - Ravi Sandhu | ਮਤਲਬ ਲਈ ਜੋ ਕਰੇ ਦੋਸਤੀ ਮਾੜੀ ........... »
X
Quick Register
User Name:
Email:
Human Verification


UNP