ਇਹ ਖਾੜਕੂਆਂ ਦੀ ਜੁਗਨੀ ਜੀ

KARAN

Prime VIP
ਇਹ ਖਾੜਕੂਆਂ ਦੀ ਜੁਗਨੀ ਜੀ
ਪਹਿਲਾਂ ਨਾਲੋਂ ਹੋ ਗਈ ਦੁਗਨੀ ਜੀ
ਟੁੱਟ ਗਈ ਸਬਰਾਂ ਦੀ ਬੁਗਨੀ ਜੀ
ਹੁਣ ਜ਼ੁਲਮ ਕਿਸੇ ਦਾ ਝੱਲਣਾ ਨਹੀ
ਹੁਣ ਚੁੱਪ ਕੀਤੇ
ਹੁਣ ਚੁੱਪ ਕੀਤੇ ਕੱਮ ਚੱਲਣਾ ਨਹੀਂ
ਜੀ ਅੰਤ ਹੋ ਗਿਆ ਵੈਰਾਂ ਦਾ
ਤੇ ਗਲ਼ ਵਿੱਚ ਪਾਏ ਟੈਰਾਂ ਦਾ
ਹੱਥ ਅਪਣਿਆ ਦਾ ਜਾਂ ਗੈਰਾਂ ਦਾ
ਮੈਂ ਖੂਨ ਬਣਾਂ ਤੇ ਡੁੱਲ ਜਾਵਾਂ
ਦੱਸ ਕਿਵੇਂ ਚਰਾਸੀ
ਦੱਸ ਕਿਵੇਂ ਚਰਾਸੀ ਭੁੱਲ ਜਾਵਾਂ
ਇੱਕ ਦੇਸ਼ ਬਣਾਇਆ ਭਾਰਤ ਜਿਆ
ਰੇਤੇ ਤੇ ਖੜੀ ਇਮਾਰਤ ਜਿਆ
ਅਨਪੜ ਨੂੰ ਪਈ ਬੁਝਾਰਤ ਜਿਆ
ਖ਼ੁਦ ਆਪਣਾ ਈ ਘਰ ਪੱਟਿਆ ਏ
ਆਜ਼ਾਦੀ ਤੋਂ ਕੀ
ਆਜ਼ਾਦੀ ਤੋਂ ਕੀ ਖੱਟਿਆ ਏ
ਜਦ ਜੈਲਦਾਰ ਜਹੇ ਕਮਲੇ ਤੇ
ਓਹਦੇ ਡਾਂਗ ਪਈ ਸੀ ਸ਼ਮਲੇ ਤੇ
ਓਹ ਹਿੱਲ ਗਿਆ ਸੀ ਹਮਲੇ ਤੇ
ਜਦ ਖੇਰੂ ਖੇਰੂ ਹੋਇਆ ਸੀ
ਪੰਜਾਬ ਬੜਾ ਈ
ਪੰਜਾਬ ਬੜਾ ਈ ਰੋਇਆ ਸੀ........
Zaildar Pargat Singh
 
Top