ਇਸ਼ਕ ਬੜਾ ਬਦਨਾਮ ਏ ਸੱਜਣਾ

ਇਸ਼ਕ ਬੜਾ ਬਦਨਾਮ ਏ ਸੱਜਣਾ ,
ਸੋਚ ਸਮਝ ਹੱਥ ਪਾਵੀਂ |
ਇਹ ਨੀ ਬੋਲਣ ਜੋਗਾ ਛੱਡਦਾ ,
ਮੂੰਹ ਨਾ ਇਹਨੂੰ ਲਾਵੀਂ |
ਅਕਲਾਂ , ਸ਼ਕਲਾਂ ਸਭ ਭੁੱਲ ਜਾਵਣ ,
ਭੁੱਲਜੇ ਲੋਕ ਲੋਕਾਵੀਂ I
ਇਸ਼ਕ ਬੜਾ ਬਦਨਾਮ ਏ ਸੱਜਣਾ ,
ਸੋਚ ਸਮਝ ਹੱਥ ਪਾਵੀਂ |

ਇਹ ਤਾਂ ਕਰਦਾ , ਜੋ ਮਨ ਭਾਉਂਦਾ ,
ਇਸ਼ਕ ਤਾਂ ਗਲੀਆਂ ਵਿੱਚ ਨਚਾਉਂਦਾ |
ਆਪੇ ਚਾਤਰ , ਆਪੇ ਕਮਲਾ ,
ਲਾਵੇ ਹੇਕ , ਜਿਉਂ ਗਾਉਂਦਾ ਯਮਲਾ I
ਇਹਨਾ ਨਾ ਦੇਖੇ ਤਕੜਾ ਮਾੜਾ ,
ਤੇ ਨਾ ਮਾੜਾ ਚੰਗਾ |
ਯਾਰ ਦੀ ਵੰਝਲੀ ਤੇ ਜਾ ਨੱਚੇ ,
ਭੁੱਲ ਕੇ ਸ਼ਰਮਾਂ ਸੰਗਾਂ |
ਧੋਖਾ ਕਰਦਾ , ਧੋਖੇਬਾਜ਼ ਏ ,
ਧੋਖਾ ਕਦੇ ਨਾ ਖਾਵੀਂ |
ਇਸ਼ਕ ਬੜਾ ਬਦਨਾਮ ਏ ਸੱਜਣਾ ,
ਸੋਚ ਸਮਝ ਹੱਥ ਪਾਵੀਂ |

ਭੀੜ ਦੇ ਵਿੱਚ , ਕਰ ਦੇਵੇ ਇੱਕਲੇ ,
ਇਹ ਦੀ ਚਰਚਾ ਗਲੀ ਮੁਹੱਲੇ |
ਹਰ ਇੱਕ ਦੇ ਸਿਰ ਚੜ ਕੇ ਬੋਲੇ ,
ਸਭਦੇ ਇੱਕ ਇੱਕ ਪੋਲ ਹੈ ਖੋਲੇ |
ਇਹ ਨੀ ਮਰਦਾ , ਕਿਸੇ ਦੇ ਮਾਰੇ ,
ਕਰਦਾ ਏ ਦੱਸ, ਕੀ ਕੀ ਕਾਰੇ |
ਆਪ ਸਿਆਣਾ , ਸਭ ਨਿਆਣੇ ,
ਇਸ਼ਕ ਦੀਆਂ ਖੇਡਾਂ , ਇਸ਼ਕ ਹੀ ਜਾਣੇ |
ਗੋਤਾ ਲਾਲੈ , ਇਸ਼ਕ ਸਮੁੰਦਰੇ ,
'ਜੌਨੀ' , ਸੁੱਕਾ ਨਾ ਰਹਿ ਜਾਵੀਂ |
ਇਸ਼ਕ ਬੜਾ ਬਦਨਾਮ ਏ ਸੱਜਣਾ ,
ਸੋਚ ਸਮਝ ਹੱਥ ਪਾਵੀਂ |



writen by johny hans
 
Top