ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ

ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ, ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ
ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀਂ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ

ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ
ਮੁਕੱਦਰਾਂ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ

ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ
ਪੱਟ ਚੀਰ ਖੁਆਉਣਾ ਔਖੀ ਗੱਲ ਨੀ, ਕੱਚਿਆਂ ਤੇ ਤੂੰ ਵੀ ਤਰ ਕੇ ਤਾਂ ਵੇਖ
ਦੇਵੇਗਾ ਸਾਥ ਹਰ ਮੋੜ ਤੇ, ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ
 
Top