ਇਸ਼ਕ ਚ ਹਾਰਿਆਂ ਦਾ

jaggi37

Member
ਲੁੱਟਿਆ ਏ ਕੁਝ ਮੈੰਨੂ ਮੇਰੇ ਆਪਣੇ ਨਸੀਬਾਂ ਨੇ,
ਬਾਕੀ ਮੈੰਨੂ ਲੁੱਟਿਆ ਏ ਏਥੇ ਰੂਹ ਦੇ ਸ਼ਰੀਕਾਂ ਨੇ,
ਦਿਲਾਂ ਵਾਲੀ ਖੇਡ ਸਾਰੀ ਸਾਡੇ ਹੁਣ ਸਮਝ ਚ ਆਈ,
ਬਣੇ ਰਹੇ ਅਸੀਂ ਐਵੇਂ ਹੀ ਅੱਜ ਤੀਕਰ ਸਾਂ ਸ਼ੁਦਾਈ,
ਲੋਕੀਂ ਸੱਜਣ ਉਹ ਮੰਗਦੇ ਜੋ ਦਿਲ ਤੋੜ ਕੇ ਤੁਰ ਜਾਵਣ,
ਵਾਂਗ ਪਾਣੀਆਂ ਭੁੱਲ ਕੇ ਪੁਲ ਜੋ ਮੁੜ ਕੇ ਨਾ ਆਵਣ,
ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ,
ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ,
ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ,
ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ,
ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ
ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ,
ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ,
ਇਹੀ ਹੋਣਾ ਸਬੂਤ ਫ਼ਗਵਾੜੇ ਵਾਲਾ "ਜੱਗੀ" ਲਈ ਇਸ਼ਕ ਚ ਹਾਰਿਆਂ ਦਾ
 
Top