ਇਸ਼ਕ ਚ ਹਾਰਿਆਂ ਦਾ

ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ,
ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ,
ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ,
ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ,
ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ
ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ,
ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ,
ਇਹੀ ਹੋਣਾ ਸਬੂਤ ''ਰੰਮੀ'' ਲਈ ਇਸ਼ਕ ਚ ਹਾਰਿਆਂ ਦਾ
 
Top