ਇਸ਼ਕ

ਨਾ ਹੀ ਬੁਲੇਟ, ਸਫਾਰੀ, ਨਾ ਹੀ ਘਰੇ 5911 . .
ਨਾ ਹੀ 25 ਕਿੱਲੇ ਪੈਲ਼ੀ, ਨਾ ਹੀ ਨੋਟ ਨੇ ਹਜ਼ਾਰਾਂ . .
ਗੁਰਬਤ ਵਿੱਚ ਲੰਘੀ ਸਾਡੀ ਇਹ ਜਵਾਨੀ . .
ਸਾਡਾ ਸੁੱਖਾਂ ਨਾਲ਼ ਮੇਲ਼ ਸੱਪ ਸੋਟੀ ਦਾ . .
ਆਸ਼ਿਕੀ, ਇਸ਼ਕ ਬੜੇ ਦੂਰ ਦੀਆਂ ਗੱਲਾਂ . .
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ . .

ਵੱਢ ਕੇ ਮੈਂ ਪੱਠੇ ਲਿਆਵਾਂ, ਸਾਇਕਲ ਤੇ ਸੁਵੱਖਤੇ . .
ਤਾਂ ਕਿਤੇ ਬੇਬੇ ਦਿੰਦੀ ਚਾਹ ਨੀ . .
ਭੱਜ ਕੇ ਤਿਆਰ ਹੋਵਾਂ, ਕਾਹਲ਼ੀ ਬੱਸ ਫੜ੍ਹਨੇ ਨੂੰ . .
ਸਾਇਕਲ ਚਲਾਵਾਂ ਵਾਹੋ ਦਾਹ ਨੀ . .
8 ਘੰਟੇ ਮਿੱਲੇ ਹੱਡ ਤੋੜਵੀਂ ਕਮਾਈ ਕਰ . .
ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ . .
ਆਸ਼ਿਕੀ, ਇਸ਼ਕ ਬੜੇ ਦੂਰ ਦੀਆਂ ਗੱਲਾਂ . .
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ .
 
Top