UNP

ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

Go Back   UNP > Poetry > Punjabi Poetry

UNP Register

 

 
Old 15-Feb-2015
karan.virk49
 
Post ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਗੱਡੀਆਂ ਚ ਬੈਠ ਕਦੇ ਸਾਈਕਲਾਂ ਤੇ ਜਾਂਦੇਆਂ ਦਾ ਸੱਜਣਾਂ ਮਜ਼ਾਕ ਨਹੀ ਉੜਾਈਦਾ
ਦੇਣ ਵਾਲਾ ਇੱਕੋ ਪਲ ਵਿੱਚ ਖੋਹ ਵੀ ਸਕਦਾ ਏ ਮਾੜੇ ਟੈਮ ਨੂੰ ਨਹੀਂ ਭੁੱਲ ਜਾਈਦਾ
ਮਨ ਰੱਖੋ ਨੀਵਾਂ ਅਤੇ ਮੱਤ ਰੱਖੋ ਉੱਚੀ ਸਾਨੂ ਏਹੋ ਗੁਰਬਾਣੀ ਵੀ ਸਿਖੌਂਦੀ ਰਹਿੰਦੀ ਏ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਘੱਟ ਵੱਧ ਪੈਸੇ ਨਾਲ ਦੋਸਤੋ, ਹੁੰਦਾ ਕੋਈ ਗਰੀਬ ਤੇ ਅਮੀਰ ਨਹੀਂ
ਸਬ ਕੁਛ ਐਥੇ ਈ ਛੱਡ ਜਾਵਣਾ, ਪੈਸਾ ਕੱਮ ਆਵਣਾ ਅਖੀਰ ਨਹੀਂ
ਪੈਸੇ ਪਿੱਛੇ ਕਦੇ ਵੀ ਨਾ ਵੇਚੇਓ ਜ਼ਮੀਰ, ਏਹੋ ਮਾਇਆ ਪੁੱਠੇ ਕੱਮ ਕਰਵੌਂਦੀ ਰਹਿੰਦੀ ਏ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਪੈਸੇ ਜੋੜਨਾ ਕੋਈ ਮਾੜੀ ਗੱਲ ਨਹੀਂ, ਪਰ ਦਸਵੰਧ ਭੁੱਲ ਜਾਯੋ ਨਾਂ
ਮੈਂ ਨਹੀਂ ਕਹਿੰਦਾ ਲਂਡਨ ਨਾ ਵੇਖੇਓ, ਪਰ ਸਰਹੰਦ ਭੁੱਲ ਜਾਯੋ ਨਾ
ਕਿਵੇਂ ਬਾਬੇ ਨਾਨਕ ਨੇ ਤਾਰੇਆ ਸੀ ਜਗ ਮੇਰੀ ਦਾਦੀ ਮੈਨੂ ਸਾਖੀਆਂ ਸੁਣੌਂਦੀ ਰਹਿੰਦੀ ਐ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਮਾੜਾ ਟੈਮ ਆ ਜਵੇ ਜੇ ਸੱਜਣਾ, ਰੱਬ ਨੂ ਕਦੇ ਨਾ ਗਾਲਾਂ ਕੱਡੀਏ
ਜਿਸਦੇ ਸਹਾਰੇ ਸਬ ਚੱਲਦਾ, ਓਹਦਾ ਆਸਰਾ ਨਾ ਕਦੇ ਛੱਡੀਏ
ਜੈਲਦਾਰਾ ਦੇਖੀਂ ਕਿਤੇ ਹੌਸਲਾ ਨਾ ਛੱਡੀਂ, ਏਹੋ ਜ਼ਿੰਦਗੀ ਹੈ ਇਹ ਤਾਂ ਅਜ਼ਮੌਂਦੀ ਰਹਿੰਦੀ ਐ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

Zaildar Pargat Singh

 
Old 19-Feb-2015
Sukhmeet_Kaur
 
Re: ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

Bhut khoob likhya

Post New Thread  Reply

« ਜ਼ਿੰਦਗੀ ਭਰ ਜ਼ਿੰਦਗਾਨੀ ਦੇ ਫਿਕਰ ਪੀਂਦਾ ਰਿਹਾ. | ਮੇਰੀ ਥਾਲੀ ਚੋਂ ਇੱਕ ਰੋਟੀ ਕੱਡ ਲੀ ਓਏ ਰੱਬਾ »
X
Quick Register
User Name:
Email:
Human Verification


UNP