ਇਸ ਤੋਂ ਵੱਡੀ ਗੱਲ

Saini Sa'aB

K00l$@!n!
ਜਿੱਥੇ ਕੁੱਤਿਆਂ ਦੇ ਲਈਂ ac ਨੇ,ਪਰ ਪੱਖਾ ਨਹੀਂ ਇਨਸਾਨ ਲਈ,
ਮੈਂ ਕੀ ਆਖਾਂ ਭਾਰਤ ਦੇਸ਼ ਮਹਾਨ ਲਈ.........

ਜਿੱਥੇ ਅੰਨ ਦਾਤਾ ਦੇ ਦੇਸ਼ ਅੰਦਰ ਯਾਰੋ ਆਟੇ ਲਈਂ ਕਤਾਰਾਂ ਨੇ,
ਜਿੱਥੇ ਪੜ ਲਿਖ ਸੜਕਾਂ ਮੱਲ ਲਈਆਂ ਮੇਰੇ ਦੇਸ਼ ਦੇ ਬੇਰੁਜ਼ਗਾਰਾਂ ਨੇ,
ਬੱਚਿਆਂ ਲਈਂ ਕਾਪੀ ਸਲੇਟ ਦੀ ਥਾਂ ਜੂਠੇ ਬਰਤਨ ਨੇ ਚਮਕਾਣ ਲਈਂ,
ਇਸ ਤੋਂ ਵੱਡੀ ਗੱਲ ਮੈਂ ਕੀ ਆਖਾਂ ਭਾਰਤ ਦੇਸ਼ ਮਹਾਨ ਲਈ.......

ਕੁਝ ਫੈਸ਼ਨ ਦੇ ਲਈਂ ਨੰਗੇ ਨੇ,ਕੁਝ ਨੰਗੇ ਪੱਲੇ ਧੇਲਾ ਨੀ,
ਵੋਟਾਂ ਦੇ ਮਗਰੋ ਜਿੱਥੇ ਨੇਤਾ ਦੇ ਕੋਲ ਲੋਕਾਂ ਲਈ ਵੇਲਾ ਨੀ,
ਹੁਣ ਨਾ ਭਗਤ ਸਿੰਘ ਨਾ ਨੇਤਾ ਜੀ ਸਾਡੀ ਸੁੱਤੀ ਅਣਖ ਜਗਾਣ ਲਈ,
ਇਸ ਤੋਂ ਵੱਡੀ ਗੱਲ ਮੈਂ ਕੀ ਆਖਾਂ ਭਾਰਤ ਦੇਸ਼ ਮਹਾਨ ਲਈ............
ਇਸ ਤੋਂ ਵੱਡੀ ਗੱਲ ਮੈਂ ਕੀ ਆਖਾਂ ਭਾਰਤ ਦੇਸ਼ ਮਹਾਨ ਲਈ...........


writer: unknown
 

MAVERICK

Member
par kise nu te bhagat singh ban na paina..iddan thori wait karde rehna ke koi auga...te ankh jagauga...
 
Top