ਇਸ਼੍ਕ਼ੇ ਦੇ ਸਾਗਰ

ਅਸੀਂ ਇਸ਼੍ਕ਼ੇ ਦੇ ਸਾਗਰਾ ਨੂੰ ਮਾਪਿਆ, ਅਸੀਂ ਮਾਹੀ ਨੂੰ ਮਲਾਹ ਵੀ ਸੀ ਥਾਪਿਆ,
ਅਸੀਂ ਹੰਜੂਆ ਨਾਲ ਲਿਖੀ ਸੀ ਕਹਾਣੀ ਜੋ, ਓਹਨੂੰ ਅਖੀਆਂ ਦੀ ਲੋ ਦੇ ਕੇ ਛਾਪਿਆ,
ਕੋਈ ਅੰਦਰੋ ਕਿਤਾਬ ਸਾਰੀ ਲੈ ਗਿਆ, ਤਾਂ ਖਾਲੀ ਪਿਆ ਗਤਾ ਕੀ ਕਰੂ
ਜਦੋ ਹੋਣ ਨਾ ਦਿੱਲਾ ਵਿਚ ਰੰਗ ਚਾਵਾਂ ਦੇ, ਸਿਰਾ ਦਾ ਸਾਲੂ ਰੱਤਾ ਕੀ ਕਰੂ.
ਜਦੋ ਜੜਾ ਨੂੰ ਸੇੰਓੰਕ ਲਗ ਜਾਵੇ, ਤਾਂ ਵਿਚਾਰਾ ਹਰਾ ਪੱਤਾ ਕੀ ਕਰੂ
...ਜਦੋ ਹੋਣ ਨਾ ਦਿੱਲਾ ਵਿਚ ਰੰਗ ਚਾਵਾਂ ਦੇ, ਸਿਰਾ ਦਾ ਸਾਲੂ ਰੱਤਾ ਕੀ ਕਰੂ. Dr. Sartaj
 
Top