UNP

ਇਸ਼ਕ ਦਾ ਖੇਲ

Go Back   UNP > Poetry > Punjabi Poetry

UNP Register

 

 
Old 17-Dec-2014
R.B.Sohal
 
ਇਸ਼ਕ ਦਾ ਖੇਲ

ਖੇਲ ਇਸ਼ਕ ਦਾ ਹੁੰਦਾ ਅਜੀਬ ਯਾਰੋ i
ਯਾਰ ਦਿਲ ਵਿਚ ਸਦਾ ਦੁੱਖ ਪਾਲਦੇ ਨੇ i

ਉਹ ਉੱਡ ਕੇ ਖਿਆਲਾਂ ਚ ਜਾ ਬਹਿੰਦੇ ,
ਨਕਸ਼ ਯਾਰ ਦੇ ਰੂਹ ਵਿਚ ਢਾਲਦੇ ਨੇ i

ਵਿਛੋੜਾ ਨਾ ਯਾਰ ਦਾ ਰਾਸ ਆਉਂਦਾ ,
ਲੈ ਜੋਗ ਫਿਰ ਗਲੀਆਂ ਚ ਭਾਲਦੇ ਨੇ i

ਵਿਚ ਉਲਫਤ ਦੇ ਰਾਹਾਂ ਚ ਖਾਰ ਹੁੰਦੇ ,
ਨਿਤ ਜ਼ਖਮਾਂ ਤੋਂ ਫੁੱਲ ਸੰਭਾਲਦੇ ਨੇ i

ਹੁਸਨ ਬਾਜ ਹੈ ਇਸ਼ਕ ਲਾਚਾਰ ਹੁੰਦਾ ,
ਮਾਸ ਦਿਲ ਦਾ ਕੱਢ ਕੇ ਖੁਆਲਦੇ ਨੇ i

ਰਸਤਾ ਨਾ ਮਾਹੀ ਕਿਤੇ ਭੁੱਲ ਜਾਵੇ ,
ਦੀਵੇ ਨਿਤ ਬਨੇਰੇ ਤੇ ਬਾਲਦੇ ਨੇ i

ਵਫ਼ਾ ਦੀ ਸੋਹਲ ਜਦੋਂ ਹਾਰ ਹੁੰਦੀ ,
ਜਿੰਦ ਬਿਰ੍ਹਾ ਦੀ ਦੇਗ ਚ ਉਬਾਲਦੇ ਨੇ i

ਆਰ.ਬੀ.ਸੋਹਲ

Post New Thread  Reply

« ਕਦੇ ਪੁੱਛਿਆ ਨਾ | ਬਾਪ ਦੀ ਪੱਗ ਤੇ ਮਾਂ ਦੀ ਚੁੰਨੀ »
X
Quick Register
User Name:
Email:
Human Verification


UNP