ਇਸ਼ਕ ਤੇਰਾ

Arun Bhardwaj

-->> Rule-Breaker <<--
ਤੂੰ ਨਿਗਾਹਵਾਂ ਵਿਚ ਰਹਿੰਦਾ ਏ,ਤੂੰ ਸਾਹਵਾਂ ਵਿਚ ਰਹਿੰਦਾ ਏ
ਤੂੰਹੀ ਮੇਰੀ ਹਰ ਮੰਜਿਲ ਹੈ,ਤੂੰਹੀਂ ਰਾਹਵਾਂ ਵਿਚ ਰਹਿੰਦਾ ਏ

ਹਰ ਰੁੱਤ ਤੇਰੇ ਨਾਲ ਹਰ ਮੌਸਮ ਤੇਰੇ ਨਾਲ ਚੰਗਾ ਲੱਗਦਾ
ਤੂੰਹੀ ਮੇਰੀਆਂ ਧੁੱਪਾਂ ਵਿਚ ਹੈ, ਤੂੰਹੀਂ ਛਾਵਾਂ ਵਿਚ ਰਹਿੰਦਾ ਤੂੰ

ਹੁਸੀਨ ਹਾਦਸੇ ਹੁੰਦੇ ਨੇ ਤੇਰੇ ਕਰਕੇ ਜਿੰਦਗੀ ਦੇ ਮੋੜਾਂ ਉੱਤੇ
ਤੂੰ ਯਾਦਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਰਹਿੰਦਾ ਏ

ਇਸ਼ਕ ਤੇਰਾ ਲਾਲੀ ਲਈ ਕੋਈ ਤੀਰਥ ਸਥਾਨ ਤੋਂ ਘੱਟ ਨਹੀ
ਮੰਗਾ ਮੈਂ ਤੇਰਾ ਸਾਥ ਰੱਬ ਤੋਂ,ਤੂੰਹੀਂ ਦੁਆਵਾਂ ਵਿਚ ਰਹਿੰਦਾ ਏ

ਰਿਟਨ ਬਾਏ..... ਲਾਲੀ ਅੱਪਰਾ
:pop
 
Top