ਇਸ਼ਕ ਤੇ ਇਨਕਲਾਬ


ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ।
ਇੱਕ ਵਾਰੀਂ ਵੱਢਿਓ ਫਿਰ ਉੱਗਣ ਵਾਲੇ ਅਸੀਂ ਹੋਏ।

ਇਤਹਾਸ ਦੇ ਪੱਤਰੇ ਤਾਂ ਸਦਾ ਸੱਚ ਹੀ ਕਹਿੰਦੇ,
ਪੜ੍ਹ ਦੇਖੋ ਕਾਲੇ ਪੰਨੇ ਗੱਲ ਇਸਦਾ ਸਬੂਤ ਹੀ ਦਿੰਦੇ,
ਕਿੰਨੇ ਹੀ ਸਾਥੀ ਸੂਲੀ ਚੜ੍ਹਕੇ ਫਿਰ ਪੈਦਾ ਹੋਏ।

ਹੋਣੀ ਨਾਲ ਸਿਰ ਟਕਰਾਕੇ ਬਰਬਾਦੀ ਦੀ ਭੱਠ ਸੜੇ,
ਜੁਲਮ ਦੀ ਹਨੇਰੀ ਝੁੱਲਦੀ ਅਸੀਂ ਖੜ੍ਹੇ ਦੇ ਖੜ੍ਹੇ,
ਟਹਿਕਦੇ ਰਹਿਣਾਂ ਅਸੀਂ ਭਾਵੇਂ ਪੱਟ ਦਿਓ ਜੜੀਂ ਟੋਏ।

ਅਸੀਂ ਨੂਰ ਦੀਆਂ ਜੋਤਾਂ ਚਾਨਣ ਦੇ ਸੱਚੇ ਪ੍ਰਚਾਰਕ,
ਲਿਤਾੜਿਆਂ ਨੂੰ ਲੜਨ ਦਾ ਸਬਕ ਪੜ੍ਹਾਣ ਵਾਲੇ ਸੁਧਾਰਕ,
ਨਿਤਾਣਿਆਂ ਨੂੰ ਰੁਸ਼ਨਾਉਣ ਲਈ ਅਸੀਂ ਤਨ ਅੱਗੀਂ ਝੋਏ।

ਪਰਲੋ ਤੱਕ ਅਸੀਂ ਰਹਿਣਾ ਤਕਦੀਰ ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ,
ਸਾਡੀ ਜੰਗ ਦੇ ਨਾਹਰੇ ਇਸ਼ਕ ਤੇ ਇਨਕਲਾਬ ਦੋਏ
 
Top