ਇਸ਼ਕ

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ*, **
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ,
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ|
 
Top