ਇਬਾਦਤ ਦੇ ਗੁਲਾਮ

ਮਕਸਦ-ਮਿਹਨਤ-ਸਫਲਤਾ ਤਿੰਨੋਂ ਹੀ ਇਬਾਦਤ ਦੇ ਗੁਲਾਮ,
ਰੱਖ ਕੇ ਯਾਦ ਸੱਚੇ ਯਾਰ ਨੂੰ ਬੰਦੇ, ਪਾ ਲੈ ਉੱਚਾ ਮੁਕਾਮ
ਬਹਿ ਵਿਹਲਾ ਕਰ ਅਯਾਸ਼ੀ ਪਿੱਛੋਂ ਰੂਹ ਨੂੰ ਨਾਂ ਆਰਾਮ
ਉੱਪਰੋਂ ਰਲ-ਮਿਲ ਸਾਰੇ ਸੱਚਿਆਂ ਸੱਜਣਾਂ ਮੜ੍ਹ ਦੇਣਾ ਇਲਜ਼ਾਮ
ਹੋ ਕਰੜਾ ਮਨਾ ਲੈ ਕ੍ਰਮ, ਫਿਰ ਆਪੇ ਹੀ ਹੋਣਾ ਚੰਗਾ ਅੰਜਾਮ
ਦੇਹ ਬਖਸ਼ੀ ਜੋ ਤੇਰੇ ਮਾਪਿਆਂ, ਨਾ ਹੋ ਜਾਵੇ ਸਸਤੀ ਨੀਲਾਮ
ਤੰਨ-ਬਿਮਾਰੀ ਮਿੱਤਰ ਓਦੋਂ ਬਣਦੇ ਲੱਗੇ ਜਦ ਆਲਸ ਦਾ ਜੁਕਾਮ
ਇਮਾਨਦਾਰੀ ਵੀ ਥੰਮ੍ਹ ਇੱਕ ਵੱਡਾ, ਨਾ ਭੁੱਲ ਕੇ ਵੀ ਖਾਣਾ ਹਰਾਮ
ਰੱਖੇਂਗਾ ਸੋਚ ਜੇ ਸਦਾ ਉੱਚੀ ਤੇ ਰਾਹ ਵਿੱਚ ਵੀ ਨਾ ਆਵੇ ਝੁਕਾਮ
ਲਾਭ ਵਾਧੂ ਜੇ ਵਰਤੇਂ ਇਸ ਤੰਨ ਨੂੰ ਸਾਹ ਨਿਕਲੇ ਤਾ ਕੁਝ ਕਿੱਲੋ ਗ੍ਰਾਮ

Gurjant Sandhu
 
Top