ਇਕ 'ਸੋਚ'

ਕਲ ਫ੍ਹੇਰ ਓਹੀ ਦਿਨ
ਹਰ ਸਾਲ ਵਾਂਗ , ਓਹੀ ਦੂਆ ਤੀਆ ਦਿਨ ਚੇਤ ਦਾ (23 march)
ਚਾਰ ਦਿਨ ਦੀ ਚਾਨਣੀ ਤੇ ਫ੍ਹੇਰ ਹਨੇਰੀ ਰਾਤ...
ਫੇਸ੍ਬੂਕ ਤੇ ਯਾ ਫ੍ਹੇਰ
ਮੋਬਾਇਲ ਦੇ ਵਾਲਪੇਪਰ
ਤੇ ਤੇਰੀ ਤਸਵੀਰ ਟੰਗ ਕੇ
ਤੇਨੂੰ ਯਾਦ ਕਰਨਗੇ
ਕੋਈ ਟੋਪੀ ਵਾਲੀ
ਤੇ ਕੋਈ ਦਸਤਾਰ ਆਲੀ ਲੜ-ਛੱਡਵੀ
ਕੋਈ ਰੱਸਾ ਨਾਲ ਲਟਕਾ
ਤੇ ਕੋਈ ਮੰਜੀ ਤੇ ਬਿਠਾ
ਕੋਈ ਨੋਟ ਤੇ ਗਾਂਧੀ ਨੂੰ ਗੱਦੀਓ ਲਾਹ ਤੇਨੂੰ ਬਿਠਾਉ
ਤੇ ਕੋਈ ਇੰਕ਼ਲਾਬ ਦਾ ਨਾਰਾ ਵੀ ਲਾਉ
ਪਰ ਕੌਣ ਸਮਝੇ ਤੇ ਕੌਣ ਸਮਝਾਵੇ
ਕੇ....
ਤੂੰ ਇਕ 'ਤਸਵੀਰ' ਨਹੀ ਤੂੰ ਤਾਂ ਇਕ 'ਸੋਚ' ਹੈਂ ...


unknown writer
 
Top