ਇਕਲਾਪੇ ਦੀ ਪੀੜ

ਮੁੜ ਆਉਦੀ ਏ ਮੇਰੀ ਨਜ਼ਰ ਦੂਰ ਤਕ ਜਾ ਕੇ ਤੈਨੂੰ ਟੋਲਦੇ ਟੋਲਦੇ,,
ਕਾਸ਼ ਤੂੰ ਕਦੇ ਸਮਝਦੀ ਇਕਲਾਪੇ ਦੀ ਪੀੜ ਕੀ ਹੁੰਦੀ ਏ...

ਕਾਸ਼ ਤੂੰ ਹੁੰਦੀ ਜਦ ਮੇਰੀ ਪੀੜ ਸਿਖਰਾ ਤੇ ਸੀ,,
ਬਨਦੀ ਸਹਾਰਾ ਮੇਰੇ ਡੋਲਦੇ ਕਦਮਾ ਦਾ,,
ਗਲ ਨਾਲ ਲਾ ਕੇ ਮੇਰੀ ਠਾਰ ਦਿੰਦੀ ਮੇਰੇ ਤੜਫਦੇ ਜਿਸਮ ਨੂੰ...

ਕਾਸ਼ ਤੂੰ ਪੁੱਛਦੀ ਮੈਨੂੰ
ਕਿਉਂ ਮੈ ਏਨਾ ਕਮਜ਼ੋਰ ਹੁੰਦਾ ਜਾ ਰਿਹਾ
ਮੈਂ ਦਸਦਾ ਤੈਨੂੰ ਦਰਦ ਵਿਛੋੜੇ ਦਾ...

ਕਾਸ਼ ਤੂੰ ਪੁੱਛਦੀ ਮੈਨੂੰ
ਮੈਂ ਕਿਉਂ ਤੈਨੂੰ ਏਨਾ ਪਿਆਰ ਕਰਦਾ,,
ਮੇਰੀ ਝੁਕੀ ਨਜ਼ਰ ਚੋਂ ਤੂੰ ਲੱਭਦੀ ਜਵਾਬ ਅਵਦੇ ਸਵਾਲ ਦਾ...

ਕਾਸ਼ ਕਾਸ਼ ਕਾਸ਼ ਕਾਸ਼ ਕਾਸ਼
ਬਸ ਇੱਕ ਇਹ ਸ਼ਬਦ ਹੀ ਰਹਿ ਗਿਆ ਏ ਹੁਣ ਮੇਰੇ ਪੱਲੇ...
ਫਿਰ ਵੀ ਜੀ ਰਿਹਾ ਇਹ ਜਾਣਦਿਆ ਵੀ ਕੇ ਇਹ ਕਾਸ਼ ਸਦਾ ਕਾਸ਼ ਹੀ ਰਹੇਗਾ ਸੱਚ ਨਹੀ ਹੋਵੇਗਾ...

ਹਰਜੋਧ
 
Top