ਇਕ ਨਜ਼ਮ

Arun Bhardwaj

-->> Rule-Breaker <<--
ਇਕ ਨਜ਼ਮ ਬਣ ਕੇ ...
ਯਾਦ ਐ..
ਇਕਦਿਨ ਤੂੰ ਮੈਥੋਂ
ਪਿਆਰ ਇਜ਼ਹਾਰ ਕਰਦਿਆਂ
ਅਪਣੇ ਵਾਸਤੇ ਹੱਕ ਨਾਲ਼
ਨਜ਼ਮ ਲਿਖਵਾਈ ਸਹੁ
ਤੇ ਅਸੀਂ ਉਹ ਨਜ਼ਮ
ਸਮ੍ਰਪਨ ਦੀ ਭਾਵਨਾ ਸਹਿਤ
ਸਿਰਜਦੇ ਖ਼ੁਦ ਸਿਜੋਅ ਗਏ ..
ਕੀ ਤੈਨੂੰ ਇਹ ਵੀ ਯਾਦ ਹੈ ..
ਕਿ ਤੂੰ ਬੜੀ ਨਿਡਰਤਾ ਨਾਲ਼
ਨਜ਼ਮ ਹੇਠਾਂ ਅਪਣਾ ਨਾਵਾਂ
ਤੇ ਸਿਰਨਾਵਾਂ ਲਿੱਖ ਲਿਆ ਸਹੁ
ਤੇ ..ਉਸ ਦਿਨ ਦਾ ਮੈਂ ਆਪ
ਇਕ ਨਜ਼ਮ ਬਣ ਗਿਆ..
..ਦਇਆ ਬਾਬੂ ਨਮਨ ..
 
Top