ਇਕ ਜੰਜੀਰੀਦਾਰ ਗ਼ਜ਼ਲ

ਪਿਆਰੇ ਗ਼ਜ਼ਲਗੋ ਦੋਸਤ ਤਰਲੋਕ ਜੱਜ ਜੀ ਨੇ ਇਕ ਜੰਜੀਰੀਦਾਰ ਗ਼ਜ਼ਲ ਲਿਖੀ ਬਹੁਤ ਵਧੀਆ ਗ਼ਜ਼ਲ ਹੈ , ਮੈਂ ਵੀ ਓਸੇ ਬਹਿਰ , ਓਸੇ ਰਦੀਫ਼ ਅਤੇ ਓਸੇ ਜ਼ਮੀਨ ਵਿਚ ਗ਼ਜ਼ਲ ਲਿਖਣ ਦੀ ਜੁਰਅਤ ਕੀਤੀ ਹੈ ........
ਇਹ ਜੱਜ ਸਾਹਿਬ ਨਾਲ ਮੁਕਾਬਲੇ ਵਿਚ ਨਹੀ ਲਿਖੀ ਸਗੋਂ ਓਹਨਾ ਲੋਕਾਂ ਲਈ ਲਿਖੀ ਹੈ ਜੋ ਕਹਿੰਦੇ ਹਨ ਕੇ ਪੰਜਾਬੀ ਗ਼ਜ਼ਲ ਨੂੰ ਕਿਸੇ ਬੰਦਿਸ਼ , ਕਿਸੇ ਬਹਿਰ, ਕਿਸੇ ਵਜ਼ਨ, ਕਿਸੇ ਲੈਅ, ਯਾ ਪਿੰਗਲ ਦੀ ਲੋੜ ਨਹੀ . ਓਹ ਇਹ ਵੀ ਕਹਿੰਦੇ ਹਨ ਗ਼ਜ਼ਲ ਨੂੰ ਕਲਾ ਸਿਖਣ ਦੀ ਵੀ ਕੋਈ ਲੋੜ ਨਹੀ .............. ਜੇ ਕੋਈ ਬਿਨਾ ਬਹਿਰ , ਬਿਨਾ ਪਿੰਗਲ , ਬਿਨਾ ਵਜ਼ਨ ਦੀ ਜਾਣਕਾਰੀ ਦੇ ਇਸਤਰਾਂ ਲਿਖ ਸਕਦਾ ਹੈ ਤਾਂ ਉਸਨੂੰ ਸਲਾਮ ਕਰਦਾ ਹਾਂ
- ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ

ਇਕ ਜੰਜੀਰੀਦਾਰ ਗ਼ਜ਼ਲ - ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ

ਚੰਗਾ ਨਹੀਂ ਕਿ ਬੀਤੀਆਂ ਬਾਤਾਂ ਨੂੰ ਰੋਵੀਏ ।
ਬਾਤਾਂ ਨੂੰ ਛਡ ਕੇ ਆਪਣੇ ਜ਼ਖਮਾਂ ਨੂੰ ਰੋਵੀਏ ।

ਜ਼ਖਮਾਂ ਦੀ ਪੀੜ ਸਹਿ ਕੇ ਵੀ ਉਫ਼ ਨਾ ਕਰੀ ਅਸੀ,
ਰੂਹਾਂ 'ਚੋਂ ਪਰ ਜੋ ਉਠਦੀਆਂ ਚੀਸਾਂ ਨੂੰ ਰੋਵੀਏ ।।

ਚੀਸਾਂ ਤਾਂ ਬੰਦਾ ਸਹਿ ਲਵੇ ਪਰ ਬੋਲ ਕਿੰਝ ਸਹੇ ,
ਅਪਣ ਜੁ ਕਹਿ ਕ ਤੁਰ ਗਏ ਲਫ਼ਜ਼ਾਂ ਨੂੰ ਰੋਵੀਏ ।

ਲਫ਼ਜ਼ਾਂ 'ਚ ਹਰ ਇਕ ਨਾਮ ਹੈ ਲਫ਼ਜ਼ਾਂ 'ਚ ਰਾਮ ਹੈ,
ਲਫ਼ਜ਼ਾਂ 'ਚ ਪਾਉਂਦੇ ਪਾੜ ਜੋ ਧਰਮਾਂ ਨੂੰ ਰੋਵੀਏ ।

ਧਰਮਾਂ ਦ ਠਕਦਾਰ ਨ ਵਾਪਾਰੀ ਜ਼ਹਿਰ ਦ,
ਕਿਸ ਕਿਸ ਦਾ ਲਖਾ ਮੰਗੀਏ ਕਿੰਨਾ ਨੂੰ ਰੋਵੀਏ ?

ਕਿੰਨਾ ਨੇ ਲੀਕਾਂ ਮਾਰ ਕੇ ਇਹ ਧਰਤ ਵੰਡਤੀ,
ਕਿੰਨਾ ਦੀ ਅਕਲ ਤੇ ਕੀਹਦੇ ਹੁਕਮਾਂ ਨੂੰ ਰੋਵੀਏ ।

ਹੁਕਮਾਂ ਦੇ ਵਿਚ ਉਹ ਲਿਖ ਗਿਆ ਲੁਕ ਲੁਕ ਕੇ ਰੋਵਣਾ,
ਤਾਂਹੀ ਸਵੇਰੇ ਹੱਸੀਏ ਰਾਤਾਂ ਨੂੰ ਰੋਵੀਏ ।

ਰਾਤਾਂ ਦੀ ਕਾਲੀ ਸੋਚ ਤੇ ਕੁਝ ਵੀ ਨਈ ਗਿਲਾ,
ਦਿਨ ਦੇ ਹਨੇਰ ਹੋ ਰਹੇ ਕਤਲਾਂ ਨੂੰ ਰੋਵੀਏ ।

ਕਤਲਾਂ ਦਾ ਦੌਰ ਇਸ ਤਰਾਂ ਚਲਦਾ ਹੈ ਕਿਉਂ ਪਿਆ?
ਮੁਰਦੇ ਨੂੰ ਭੁਲ ਕੇ ਜੀਂਦਿਆਂ ਟੱਬਰਾਂ ਨੂੰ ਰੋਵੀਏ ।

ਟੱਬਰਾਂ ਦੇ ਟੱਬਰ ਰੁਲ ਗਏ ਕਹਿਰੀ ਤੂਫ਼ਾਨ ਸੀ,
ਸੰਤਾਲੀਆਂ ** ਜੋ ਮਾਰੀਆਂ ਮਾਰਾਂ ਨੂੰ ਰੋਵੀਏ ।
** ਇਕ ਸੰਤਾਲੀ 1947 ਸੀ ਦੂਸਰੀ ਸੰਤਾਲੀ AK 47 ਦੀ ਮਾਰ ਸੀ

ਮਾਰਾਂ ਨੂੰ ਸਹਿ ਕੇ ਜੀਵਣਾ ਸਾਡੀ ਤਾਂ ਖੇਡ ਹੈ,
ਮਾਰਾਂ ਨੂੰ ਤਾਂ ਰੋਂਦੇ ਨਹੀਂ ਹਾਰਾਂ ਨੂੰ ਰੋਵੀਏ ।

ਹਾਰਾਂ ਦੇ ਵਿਚੋਂ ਨਿਕਲਦੇ ਜਿੱਤਾਂ ਦੇ ਰਾਹ ਸਦਾ,
ਅਕਲਾਂ ਦੀ ਬਾਤ ਹੈ ਤਾਂਹੀ ਅਕਲਾਂ ਨੂੰ ਰੋਵੀਏ ।

ਅਕਲਾਂ ਦੇ ਬਾਝੋਂ ਖੂਹ ਵੀ ਖਾਲੀ ਹੋ ਜਾਣਗੇ ,
ਕਹਿੰਦੇ ਸਿਆਣੇ ਨੇ ਰਹੇ ਅਕਲਾਂ ਨੂੰ ਰੋਵੀਏ ।

ਅਕਲਾਂ ਦੇ ਵਿਚ ' ਲਤੀਫ਼ ' ਤਾਂ 'ਕਾਲੇ ਨਾ ਲੇਖ ਲਿਖ '
ਬੇ ਅਕਲ 'ਲਾਲ' ਜੋ ਲਿਖੇ ਲੇਖਾਂ ਨੂੰ ਰੋਵੀਏ ।

CHANGAA NAHI KE BEETIAAN BATAAN NU ROVIYE .
BATAAN NU CHAD KE AAPNE ZAKHMAAn NU ROVIYE.
………….
ZAKHMAAn DEE PEERH SEH KE VEE UFF NAA KARI ASI ,
ROOHAAn CHON PAR JO UTHDIAAn CHEESAAN NU ROVIYE.
……………….
CHEESAAn TAAN BANDAA SEH LAWE PAR BOL KINJ SAHE ,
APNE JO KEH KE TUR GAYE LAFZAAn NU ROVIYE .
…………………
LAFZAAn ‘CH HAR IK NAAM HAI, LAFZAAn ‘CH RAAM HAI ,
LAFZAAn ‘CH PAONDE PAAD JO DHARMAAn NU ROVIYE .
……………..
DHARMAAn DE THEKEDAAR NE VAPAARI JEHAR DEH ,
KIS KIS DAA LEKHA MANGIYE KINNA NU ROVIYE .
………………..
KINNA NE LEEKAAn MAAR KE EH DHART WAND TEE ,
KINNA DEE AQAL TE KEEHDEY HUQMAAn NU ROVIYE.
…………………..
HUQMAAn DE VICH OH LIKH GEYAA LUK LUK KE ROWNAA ,
TAAAn HEE SWERE HASIYE RAAATAAn NU ROVIYE .
………………
RAATAAn DEE KAALI SOCH TE KUJH VEE NAI GILA ,
DIN DE HANER HO RAHE QATLAAn NU ROVIYE .
…………….
QATLAAn DAA DAUR IS TRAAn CHALDA HAI KION PEYAA ?
MURDE NU BHUL KE JEENDEYAAN TABBRAAn NU ROVIYE .
…………
TABBRAAAn DE TABBAR RUDH GAYE KEHRI TUFAAN SEE,
SANTALIYAAn ** JO MARIYAAN MARAAAn NU ROVIYE .

** santali diyaan maraan de 2 daur sahe ne asi ik 1947 di WAND ik AK47 dee maar
…………
MARAAn NU SHE KE JEEWNA SAADI TAAn KHED HAI,
MARAAn NU TAAN RONDEY NAHI HAARAAn NU ROVIYE .
……………….
HARAAn DE VICHON NIKALDEY JITTAAN DE RAAH SADAA ,
AQLAAn DEE BAT HAI TAAnHEE AQLAAN NU ROVIYE .
………..
AQLAAn DE BAJHOn KHOOH VEE KHAALI HO JANGEY,
KEHNDE SAYANE NE RAHE AQLAAn NU ROVIYE .
………………
AQLAAn DE VICH LATEEF TAAN “KAALE NAA LEKH LIKH “
BE-AQAL “LALL” JO LIKHEY LEKHAAn NU ROVIYE
 
Top