ਇਕ ਕੁੜੀ ਸੀ ਨਦੀ ਵਰਗੀ

ਇਕ ਕੁੜੀ ਸੀ ਨਦੀ ਵਰਗੀ ,
ਹਰ ਵੇਲੇ
ਮੇਰੇ ਦੁਆਲੇ ਵਗਦੀ ਰਹਿੰਦੀ
ਜਦ ਕਦੇ ਵੀ ਸੀ ਤੇਹ ਲੱਗਦੀ
ਉਹਦੇ ਕੰਢੇ ਜਾ ਬਹਿੰਦਾ …
ਪਰ ਕਦੀ ਵੀ
ਨਾ ਨਜ਼ਰਾਂ ਦੇ ਨਾਲ ਜੁੱਠੀ ਕੀਤੀ
ਨਾ ਹੱਥ ਲਾ ਮੈਲੀ ਕੀਤੀ ,
ਉੱਚੀ-ਸੁੱਚੀ ਹਰ ਵੇਲੇ ਵਗਦੀ ਰਹਿੰਦੀ …
ਵੇਖ-ਵੇਖ ਉਹਨੂੰ
ਉਮਰੋਂ ਲੰਮੀ
ਰੂਹ ਮੇਰੀ ਦੀ
ਤੇਹ ਬੁੱਝਦੀ ਰਹਿੰਦੀ ….
ਫੇਰ ਇਕ ਇਉਂ ਵੀ ਦਿਨ ਹੋਇਆ
ਨਦੀ ਇਕ ਦਰਿਆ ‘ਚ ਜਾ ਮਿਲੀ ,
ਮੈਂ ਥਲ ਬਣਕੇ ਵਿਛ ਗਿਆ
ਤੇ ਮੇਰੀ ਪਿਆਸ ਸਦੀਆਂ ਦੇ ਹਾਣਦੀ ਹੋ ਗਈ…
ਬਸ ਇਕ ਕੁੜੀ ਸੀ ਨਦੀ ਵਰਗੀ....
 
Top