UNP

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ

Go Back   UNP > Poetry > Punjabi Poetry

UNP Register

 

 
Old 25-Jul-2011
[MarJana]
 
ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ,
ਸਾਡਾ ਪਾਇਆ ਕਿਉਂ ਵਿਯੋਗ?
ਵੇ ਦੱਸ ਲਿਖੇ ਕਿਉਂ ਨਹੀਂ,
ਸਾਡੇ ਸੱਜਣਾਂ ਨਾਲ ਸੰਯੋਗ?
ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ,
ਮੇਲੀ ਨਾ ਤਕਦੀਰ ਵੇ...
ਵਿਚ ਵਿਛੋੜੇ ਪਾਗ਼ਲ ਕਰਤੇ,
ਦਿੱਤਾ ਕਲੇਜਾ ਚੀਰ ਵੇ...
ਜੇ ਸੀ ਰੱਬਾ ਇੰਜ ਤੜਫ਼ਾਉਣਾ,
ਕਾਹਨੂੰ ਲਾਇਆ ਇਸ਼ਕ ਦਾ ਰੋਗ...
ਵੇ ਰੱਬਾ ਲਿਖੇ ਕਿਉਂ ਨਹੀਂ,
ਸਾਡੇ ਸੱਜਣਾ ਨਾਲ਼ ਸੰਯੋਗ...?
'''''''''''''''''''''''''''''''''''''''
ਕੀ ਖੱਟਿਆ ਇਹਨਾਂ ਮੁਲਕਾਂ 'ਚੋਂ
ਅਸੀਂ ਹੰਝੂ ਝੋਲ਼ੀ ਪਾ ਬੈਠੇ
ਨਾ ਏਧਰ ਦੇ, ਨਾ ਓਧਰ ਦੇ,
ਅਸੀਂ ਆਪਣਾ ਆਪ ਗੁਆ ਬੈਠੇ
ਅਸੀਂ ਤੁਰਦੀਆਂ ਫ਼ਿਰਦੀਆਂ ਲਾਸ਼ਾਂ ਹਾਂ,
ਸਾਡਾ ਦਿਲ ਧੜਕਣਾਂ ਭੁੱਲ ਗਿਆ ਏ...
ਅਸੀਂ ਦਿਲੋਂ ਜੀਹਦੇ 'ਤੇ ਡੁੱਲੇ ਸੀ,
ਉਹ ਹੋਰ ਕਿਸੇ 'ਤੇ ਡੁੱਲ ਗਿਆ ਏ...
''''''''''''''''''''''''''''''''''''''''
ਦਿਲ ਦੇਈਏ ਉਹਨਾਂ ਸੱਜਣਾਂ ਨੂੰ,
ਜੀਹਨੂੰ ਦਿਲ ਦੀ ਹੋਵੇ ਚਾਹ ਲੋਕੋ
ਦਿਲ ਦੇਈਏ ਨਾ ਬੇਕਦਰੇ ਨੂੰ,
ਜਿਹੜਾ ਲੈ ਕੇ ਦਿਲ ਜਾਏ, ਰਾਹ ਲੋਕੋ
ਇਹ ਦੁਨੀਆਂ ਧੋਖ਼ੇਬਾਜ਼ਾਂ ਦੀ,
ਨਿੱਤ ਰਹੇ ਬਦਲਦੀ ਰਾਹ ਨੀ...
ਬੰਦ ਰਹਿ ਕਲੀਏ, ਬੰਦ ਰਹਿ ਨੀ,
ਨਾ ਖਿੜ ਕੇ ਕਦਰ ਗੁਆ ਨੀ...writer-unknown

 
Old 27-Jul-2011
jasmeet maan
 
Re: ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ

nice 1,,ji

Post New Thread  Reply

« ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ | ਚਿੰਗਾੜੀ ਹਾਂ ਮੈ ਰਾਖ ਨਹੀ ਹਾਂ »
X
Quick Register
User Name:
Email:
Human Verification


UNP