ਆਖ਼ਰੀ ਦਿਨ ਆਖ਼ਰੀ ਸਾਹ

Gur-Preet

Na-Smj JeHa
ਖ਼ੁਸੀ ਸੀ ਬੜੀ ਜਦੋ ਪਤਾ ਲੱਗਾ ਕਿ ਤੂੰ ਮੇਨੂੰ ਆਪਣੇ ਕੋਲ ਬੁਲਾ ਰਿਹਾ ਏ
ਪਰ ਮੁਕੀਆਂ ਆਸਾਂ ਲੈ ਅੱਜ ਫ਼ਿਰ ਉਸੇ ਮੋੜ ਬੈਠਾ ਹਾਂ ...

ਸੁਣਿਐ ਰੂਹ ਨਾਲ ਤੇਰਾ ਮੇਲ ਬੜੀ ਛੇਤੀ ਹੁੰਦਾ ਏ
ਮੈਂ ਵੀ ਤੇਰੀਆਂ ਸ਼ਰਤਾਂ ਮੰਨ ਅੱਜ ਦਮ ਤੋੜ ਬੈਠਾਂ ਹਾਂ ...


ਤੈਨੂੰ ਕਿੰਨੀ ਵਾਰ ਕਿਹਾ ਵਾਪਿਸ ਲੈ ਲਾ ਆਪਣੀ ਦਿੱਤੀ ਇਹ ਜਿੰਦਗੀ
ਪਰ ਤੂੰ ਤਾਂ ਮੁੱਕਣੇ ਸਾਹਾਂ ਨੂੰ ਲੈ ਵਕਤ ਜਾਇਆ ਕਰਨਾ ਏ ...

ਤੇਰਾ ਬਹੁਤ ਨਾਮ ਜਪੀਆ ਪਰ ਤੂੰ ਤੇ ਬੜਾ ਖ਼ੁੱਦਗਰਜ਼ ਨਿਕਲੀਆ
ਹੁਣ ਤਾਂ ਜਾਂਣ-ਬੁੱਝ ਤੇਰੀਆਂ ਉੱਮੀਦਾ ਉਤੇ ਦੀ ਰਕਤ ਵਹਾਇਆ ਕਰਨਾ ਏ ...



ਤੇਰੀਆ ਰਹਿਮਤਾਂ ਤੋਂ ਜੁਦਾ ਰਿਹਾ ਮੈਂ ਚਿਰ ਤੋਂ
ਫ਼ਿਰ ਮਾੜਾ ਹੇਕਾ ਦੇ ਤੋਰਦੇ ਅਖ਼ਿਰ ਨੂੰ ...

ਅੱਜ ਤੇਰੇ ਦਰ ਫ਼ਿਰ ਮੋਤ ਮੰਗਣ ਆਇਆ ਹਾਂ
ਖ਼ੈਰ ਝੋਲੀ ਪਾ ਮੋੜਦੇ ਫ਼ਕੀਰ ਨੂੰ ...


ਹਾਂ-ਹਾਂ ਨਿੱਤ ਵਹਿੰਦਾ ਏ ਲਹੂ , ਗਮ ਨਾਲ ਮਿਲੇ ਜ਼ਜਬਾਤਾਂ ਚੋਂ
ਪਰ ਤੇਨੂੰ ਕੀ ਫ਼ਰਕ ਪੈਂਦਾਂ ਢਹਿ ਗਈਆਂ ਉਸਾਰੀਆਂ ਦਾ ...

ਕਿਸੇ ਨੂੰ ਰੱਬ ਮੰਨ ਹੁਣ 'ਗੁਰੀ' ਮੋਤ ਨਾਲ ਲਾਵਾਂ ਲੈਂਦਾ ਏ
ਨਿੱਤ ਡੋਬ ਹੱਸਦਾ ਏ , ਜਾਣਦਾਂ ਮੈਂ ਕਿੱਸਾ ਹੁੰਦੀਆਂ ਤਿਆਰੀਆਂ ਦਾ ...


ਹਾਂ ਤੁੰ ਵੀ ਇੱਕ ਗੱਲ ਯਾਦ ਰੱਖ਼ੀਂ ਇੱਕ ਦਿਨ ਤੇਰੇ ਕੋਲ ਆ ਹਿਸਾਬ ਲੇਣਾਂ ਏ
ਉਸ ਦਿਨ 'ਸਮਰੀ' ਆਪਣੇ ਆਖ਼ਰੀ ਸਾਹਾਂ ਦਾ ਮੋਹਤਾਜ ਹੋਣਾਂ ਏ...

ਫ਼ਿਰ ਤੂੰ ਵੀ ਕਹਿਣਾ ਏ ਕਾਫ਼ਿਰ ਸੀ ਜੋ ਮੋਤ ਵਹਾ ਚੱਲੀਐ
ਤੇ
ਹਾਂ ਤੂੰ ਵੀ ਦੇਖ ਆਪਣੇ ਅਹਿਸਾਸਾਂ ਦਾ ਗਰਦਾ ਬੇ-ਹਿਸਾਬ ਰੋਣਾ ਏ ...

ਮੈਂਨੂੰ ਸੀਨੇ ਲਾ ਬੇ-ਹਿਸਾਬ ਰੋਣਾਂ ਏ ...


ਗੁਰੀ
 
Top